180 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਕਾਬੂ
Monday, Jul 14, 2025 - 05:16 PM (IST)

ਫ਼ਾਜ਼ਿਲਕਾ (ਲੀਲਾਧਰ) : ਥਾਣਾ ਸਿਟੀ ਪੁਲਸ ਨੇ 180 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਲੈਪਲਾਈਨ ਸੇਵ ਪੰਜਾਬ 'ਤੇ ਇਕ ਦਰਖ਼ਾਸਤ ਮਿਲੀ ਸੀ।
ਇਸ ਦੇ ਆਧਾਰ 'ਤੇ ਡੇਰਾ ਸੱਚਾ ਸੌਦਾ ਕਾਲੋਨੀ ਵਿੱਚ ਪ੍ਰਕਾਸ਼ ਕੁਮਾਰ ਪੁੱਤਰ ਇੰਦਰਾਜ ਕੁਮਾਰ ਵਾਸੀ ਡੇਰਾ ਸੱਚਾ ਸੌਦਾ ਕਾਲੋਨੀ ਦੀ ਤਲਾਸ਼ੀ ਲਈ ਗਈ। ਉਸ ਕੋਲੋਂ 180 ਨਸ਼ੀਲੇ ਕੈਪਸੂਲ ਪ੍ਰੈਗਾ ਬਰਾਮਦ ਹੋਏ। ਇਸ 'ਤੇ ਉਸ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।