10 ਸਾਲ ਬਾਅਦ ਬੇ-ਔਲਾਦ ਅਨੀਤਾ ਨੇ ਦਿੱਤਾ ਇਕ ਸਾਥ 3 ਬੱਚਿਆ ਨੂੰ ਜਨਮ
Friday, Jul 07, 2017 - 12:37 PM (IST)
ਹੁਸ਼ਿਆਰਪੁਰ - ਇਕ ਕਹਾਵਤ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਉਕਤ ਕਹਾਵਤ ਵੀਰਵਾਰ ਉਸ ਸਮੇਂ ਸੱਚ ਹੋਈ ਜਦੋਂ ਪਿੰਡ ਜੰਡੋਲੀ ਦੀ 31 ਸਾਲਾਂ ਇਕ ਵਿਆਹੁਤਾ ਅਨੀਤਾ ਕੁਮਾਰੀ ਪਤਨੀ ਰਾਜੀਵ ਕੁਮਾਰ ਨੇ ਵੀਰਵਾਰ ਇਕ ਨਿਜੀ ਹਸਪਤਾਲ 'ਚ ਇਕ ਸਾਥ 3 ਬੱਚਿਆਂ ਨੂੰ ਜਨਮ ਦਿੱਤਾ। ਇਨ੍ਹਾਂ ਬੱਚਿਆਂ ਵਿਚੋਂ 2 ਲੜਕੇ ਅਤੇ 1 ਇਕ ਲੜਕੀ ਹੈ।
ਜਾਣਕਾਰੀ ਦਿੰਦੇ ਹੋਏ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਕਰੀਬ 40 ਮਿੰਟ ਚੱਲੇ ਅਨੀਤੇ ਦੇ ਆਪਰੇਸ਼ਨ 'ਚ ਸਵੇਰੇ 10.01 ਵਜੇ ਲੜਕੇ ਨੇ ਜਨਮ ਲਿਆ ਜਿਸ ਦਾ ਭਾਰ 2 ਕਿ. ਗ੍ਰਾ. ਸੀ। 10. 03 ਵਜੇ ਲੜਕੀ ਨੇ ਜਨਮ ਲਿਆ ਜਿਸਦਾ ਭਾਰ 1.8 ਕਿ. ਗ੍ਰਾ ਸੀ। ਇਸ ਤੋਂ ਉਪਰੰਤ 10.04 ਮਿੰਟ 'ਤੇ ਲੜਕੇ ਨੇ ਜਨਮ ਲਿਆ ਜਿਸ ਦਾ ਭਾਰ 1.2 ਕਿ. ਗ੍ਰਾ. ਸੀ। ਜ਼ਿਕਯੋਗ ਹੈ ਕਿ 10 ਸਾਲ ਪਹਿਲਾਂ ਅਨੀਤਾ ਦਾ ਵਿਆਹ ਹੋਇਆ ਸੀ ਆਤੇ ਹੁਣ ਤੱਕ ਉਸ ਦਾ ਕੋਈ ਬੱਚਾ ਨਹੀਂ ਸੀ।
