10 ਤਹਿਸੀਲਦਾਰ ਤੇ 13 ਨਾਇਬ ਤਹਿਸੀਲਦਾਰ ਤਬਦੀਲ
Tuesday, Sep 08, 2020 - 11:11 PM (IST)

ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 10 ਤਹਿਸੀਲਦਾਰ ਅਤੇ 13 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਹੈ। ਤਹਿਸੀਲਦਾਰਾਂ 'ਚ ਹਰਸਿਮਰਨ ਸਿੰਘ ਨੂੰ ਪਾਤੜਾਂ, ਪ੍ਰਵੀਨ ਕੁਮਾਰ ਨੂੰ ਸਬ ਰਜਿਸਟਰਾਰ ਜਲੰਧਰ-2, ਰਾਜਪਾਲ ਸਿੰਘ ਸੇਖਾਂ ਨੂੰ ਅਮਲੋਹ, ਪ੍ਰਵੀਨ ਛਿਬੜ ਨੂੰ ਨਕੋਦਰ, ਨਵਦੀਪ ਸਿੰਘ ਨੂੰ ਸਬ ਰਜਿਸਟਰਾਰ ਰਾਜਪੁਰਾ, ਮਨਮੋਹਨ ਕੁਮਾਰ ਕੌਸ਼ਿਕ ਨੂੰ ਜਗਰਾਓਂ, ਜੀਵਨ ਕੁਮਾਰ ਗਰਗ ਨੂੰ ਸੰਗਰੂਰ, ਰਣਜੀਤ ਸਿੰਘ ਨੂੰ ਧੂਰੀ, ਸਰਬਜੀਤ ਸਿੰਘ ਨੂੰ ਭੁਲੱਥ ਅਤੇ ਮਨਦੀਪ ਕੌਰ ਨੂੰ ਟੀ. ਓ. ਐੱਸ. ਡੀ. ਪਟਿਆਲਾ ਲਾਇਆ ਗਿਆ ਹੈ।
ਨਾਇਬ ਤਹਿਸੀਲਦਾਰਾਂ 'ਚ ਜੈ ਅਮਨਦੀਪ ਗੋਇਲ ਨੂੰ ਅਗਰੇਰੀਅਨ ਫਰੀਦਕੋਟ, ਹੀਰਾਵੰਤੀ ਨੂੰ ਜੈਤੋ, ਮਲੂਕ ਸਿੰਘ ਨੂੰ ਕੋਟ ਈਸੇ ਖਾਂ ਅਤੇ ਧਰਮਕੋਟ ਦਾ ਵਾਧੂ ਚਾਰਜ, ਗੁਰਦੀਪ ਸਿੰਘ ਨੂੰ ਮਹਿਤਪੁਰ, ਰਾਜਕੁਮਾਰ ਨੂੰ ਹਰਗੋਬਿੰਦਪੁਰ ਅਤੇ ਬਟਾਲਾ ਦਾ ਵਾਧੂ ਚਾਰਜ, ਨਿਰਮਲ ਸਿੰਘ ਨੂੰ ਧਾਰੀਵਾਲ ਅਤੇ ਨੌਸ਼ਹਿਰਾ ਮੱਝਾ ਦਾ ਵਾਧੂ ਚਾਰਜ, ਸੁਖਵਿੰਦਰ ਸਿੰਘ ਨੂੰ ਕਾਹਨੂੰਵਾਨ, ਹਰਵਿੰਦਰ ਗਿੱਲ ਨੂੰ ਨਰੋਟ ਜੈਮਲ ਸਿੰਘ, ਗੁਰਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ, ਗੁਰਿੰਦਰਪਾਲ ਸਿੰਘ ਧੂਤ ਨੂੰ ਬਰੇਟਾ, ਦੀਪਕ ਕੁਮਾਰ ਨੂੰ ਮੋਗਾ ਅਤੇ ਤਹਿਸੀਲਦਾਰ ਮੋਗਾ ਦਾ ਵਾਧੂ ਚਾਰਜ, ਕੁਲਵਿੰਦਰ ਸਿੰਘ ਨੂੰ ਜ਼ੀਰਕਪੁਰ ਅਤੇ ਵਿਵੇਕ ਨਿਰਮੋਹੀ ਨੂੰ ਮੋਰਿੰਡਾ ਵਿਖੇ ਤਾਇਨਾਤ ਕੀਤਾ ਗਿਆ ਹੈ।