ਲੁਧਿਆਣਾ ’ਚ 10 PSA ਪਲਾਂਟਾਂ, ਪੀਡੀਆਟ੍ਰਿਕ ਇਨਟੈਂਸਿਵ ਕੇਅਰ ਯੂਨਿਟ ਕੀਤੇ ਜਾ ਰਹੇ ਸਥਾਪਿਤ : ਵਿੰਨੀ ਮਹਾਜਨ

Sunday, Aug 08, 2021 - 02:30 AM (IST)

ਲੁਧਿਆਣਾ(ਜ. ਬ.)- ਪੰਜਾਬ ਸਰਕਾਰ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਪੰਜਾਬੀਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਲੋਕ ਚੌਕਸ ਨਾ ਰਹੇ ਤਾਂ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਲੋਕਾਂ ’ਚ ਡੂੰਘਾ ਡਰ ਪੈਦਾ ਹੋ ਗਿਆ ਸੀ। ਹਸਪਤਾਲਾਂ ’ਚ ਬੈੱਡਾਂ ਦੀ ਕਮੀ ਹੋ ਗਈ ਸੀ ਅਤੇ ਮਰੀਜ਼ ਦਿਨ-ਬ-ਦਿਨ ਵਧਦੇ ਜਾ ਰਹੇ ਸਨ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੇ ਤਜ਼ਰਬੇ ਹੋਏ ਅਤੇ ਮੈਡੀਕਲ ਸੇਵਾਵਾਂ ਪਹਿਲਾਂ ਨਾਲੋਂ ਬਿਹਤਰ ਹੋ ਕੇ ਸਾਹਮਣੇ ਆਈਆਂ।

ਇਹ ਵੀ ਪੜ੍ਹੋੇ- ਵੱਡੀ ਖ਼ਬਰ: ਦਵਿੰਦਰ ਬੰਬੀਹਾ ਗਰੁੱਪ ਨੇ ਵਿੱਕੀ ਮਿੱਡੂਖੇੜਾ ਕਤਲ ਦੀ ਲਈ ਜ਼ਿੰਮੇਵਾਰੀ (ਵੀਡੀਓ)

ਮੁੱਖ ਸਕੱਤਰ ਨੇ ਕਿਹਾ ਕਿ ਜ਼ਿਲੇ ਦੀ 50 ਫੀਸਦੀ ਯੋਗ ਆਬਾਦੀ ਵੱਲੋਂ ਕੋਵਿਡ ਟੀਕਾਕਰਨ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ ਜਾ ਚੁੱਕੀ ਹੈ। ਤੀਜੀ ਲਹਿਰ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਸੈਂਪਲਿੰਗ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਾਮਾਰੀ ਖ਼ਿਲਾਫ਼ ਲੜਾਈ ’ਚ ਪ੍ਰਮੁੱਖ ਹਿੱਸੇ ਵਜੋਂ ਉੱਭਰ ਰਹੇ ਨਵੇਂ ਵੈਰੀਏਂਟ ਦੀ ਜਲਦ ਪਛਾਣ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ. ਐੱਮ. ਸੀ. ਐੱਚ.) ਪਟਿਆਲਾ ’ਚ ਜਿਨੋਮ ਸੀਕਵੈਂਸ ਲੈਬਾਰਟਰੀ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ।

ਇਹ ਵੀ ਪੜ੍ਹੋੇ- ਪ੍ਰੇਮਿਕਾ ਤੋਂ ਦੁਖੀ ਨੌਜਵਾਨ ਨੇ ਪੀ. ਜੀ. ’ਚ ਲਿਆ ਫਾਹ, ਮੌਤ
ਤੀਜੀ ਲਹਿਰ ਦੀ ਨਿਗਰਾਨੀ ਲਈ ਡਾਟਾ ਇਕੱਠਾ ਕਰਨ ਵਾਸਤੇ ਇਕ ਸਾਫਟਵੇਅਰ ਕੀਤਾ ਲਾਂਚ ਮੁੱਖ ਸਕੱਤਰ ਨੇ ਲੁਧਿਆਣਾ ’ਚ ਤੀਜੀ ਲਹਿਰ ਦੀ ਨਿਗਰਾਨੀ ਲਈ ਡਾਟਾ ਇਕੱਠਾ ਕਰਨ ਲਈ ਇਕ ਸਾਫਟਵੇਅਰ ਵੀ ਲਾਂਚ ਕੀਤਾ ਹੈ, ਜਿਸ ਦੀ ਮੋਹਾਲੀ ਅਤੇ ਗੁਰਦਾਸਪੁਰ ’ਚ ਜਲਦ ਸ਼ੁਰੂਆਤ ਕੀਤੀ ਜਾ ਰਹੀ ਹੈ।


Bharat Thapa

Content Editor

Related News