ਜਲੰਧਰ ਦੇ 10 ਥਾਣਿਆਂ ਨੂੰ ਮਿਲੀਆਂ ਨਵੀਆਂ ਹਾਈਟੈੱਕ ਗੱਡੀਆਂ, ਪੁਲਸ ਕਮਿਸ਼ਨਰ ਨੇ ਵਿਖਾਈ ਹਰੀ ਝੰਡੀ

01/20/2024 4:23:05 PM

ਜਲੰਧਰ (ਸੁਧੀਰ)- ਜਲੰਧਰ ਕਮਿਸ਼ਨਰੇਟ ਪੁਲਸ ਨੂੰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਵਿਗਿਆਨਕ ਲੀਹਾਂ 'ਤੇ ਅਪਡੇਟ ਕਰਨ ਲਈ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਨੀਵਾਰ ਨੂੰ 10 ਨਵੀਆਂ ਐੱਸ. ਯੂ. ਵੀ. ਮਹਿੰਦਰਾ ਬੋਲੈਰੋ ਨਿਓ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵੇਰਵਿਆਂ ਦਾ ਖ਼ੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਵਾਹਨ ਪੁਲਸ ਨੂੰ ਕਿਸੇ ਵੀ ਅਪਰਾਧ ਦੇ ਸਥਾਨ/ਘਟਨਾ ਦਾ ਤੁਰੰਤ ਮੌਕੇ 'ਤੇ ਪਹੁੰਚ ਕੇ ਜਵਾਬ ਦੇਣ ਦੇ ਯੋਗ ਬਣਾਉਣਗੇ। ਸਵਪਨ ਸ਼ਰਮਾ ਨੇ ਕਿਹਾ ਕਿ ਇਹ ਕਦਮ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਪੁਲਸ ਦੇ ਆਧੁਨਿਕੀਕਰਨ ਅਤੇ ਨਵੀਨੀਕਰਨ ਵੱਲ ਇਕ ਹੋਰ ਕਦਮ ਹੈ।

ਪੁਲਸ ਕਮਿਸ਼ਨਰ ਨੇ ਕਿਹਾ ਕਿ ਇਹ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਵੱਲ ਇਕ ਕਦਮ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਅੱਗੇ ਤੋਰਨ ਲਈ ਇਹ ਜ਼ਰੂਰੀ ਹੈ ਕਿ ਪੁਲਸ ਫੋਰਸ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧੁਨਿਕ ਲੋੜਾਂ ਅਨੁਸਾਰ ਅਪਡੇਟ ਕੀਤਾ ਜਾਵੇ। ਸਵਪਨ ਸ਼ਰਮਾ ਨੇ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਸ ਰਾਜ ਦੀ ਪੁਲਸ ਨੂੰ ਵਿਗਿਆਨਕ ਲੀਹਾਂ 'ਤੇ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵਿਜ਼ੀਬਿਲਟੀ ਰਹੀ 'ਜ਼ੀਰੋ', 4 ਤੱਕ ਤਾਪਮਾਨ ਤੇ AQI 303 'ਤੇ ਰਿਹਾ, ਟੁੱਟ ਰਹੇ ਨੇ ਰਿਕਾਰਡ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਗੱਡੀਆਂ ਸ਼ਹਿਰ ਭਰ ਦੇ 10 ਥਾਣਿਆਂ ਨੂੰ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੀ. ਐੱਸ. ਡਿਵੀਜ਼ਨ ਨੰਬਰ 1, ਪੀ. ਐੱਸ. ਡਿਵੀਜ਼ਨ ਨੰਬਰ 2, ਪੀ. ਐੱਸ. ਡਿਵੀਜ਼ਨ ਨੰਬਰ 3, ਪੀ. ਐੱਸ. ਡਿਵੀਜ਼ਨ ਨੰਬਰ 4, ਪੀ. ਐੱਸ. ਡਿਵੀਜ਼ਨ ਨੰਬਰ 6, ਪੀ. ਐੱਸ ਡਿਵੀਜ਼ਨ ਨੰਬਰ 7, ਪੀ. ਐੱਸ. ਨਵੀਂ ਬਾਰਾਦਰੀ, ਪੀ. ਐੱਸ ਭਾਰਗੋ ਕੈਂਪ, ਪੀ. ਐੱਸ ਕੈਂਟ ਅਤੇ ਪੀ. ਐੱਸ ਬਸਤੀ ਬਾਵਾ ਖੇਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਅਪਗ੍ਰੇਡ ਦੇ ਨਾਲ, ਪੁਲਸ ਹੁਣ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਤਿਆਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਸਟਾਫ਼ ਅਤੇ ਪੀਸੀਆਰ ਸਟਾਫ਼ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ (ERS) ਵਿੱਚ ਮਿਲਾ ਦਿੱਤਾ ਗਿਆ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ, ਈ. ਆਰ. ਐੱਸ. ਛਤਰੀ ਹੇਠ ਤਾਇਨਾਤ ਸਟਾਫ਼ ਨੂੰ ਸ਼ੋਲਡਰ ਬੈਜ ਜਾਰੀ ਕੀਤੇ ਗਏ ਹਨ, ਜੋ ਇਕ ਇਨ੍ਹਾਂ ਨੂੰ ਦੂਰ ਤੋਂ ਵੱਖਰੀ ਪਛਾਣ ਦੇਣ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ : ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News