ਸਨੇਹਾਲਿਆ ਦੀ ਕੰਧ ਕੋਲੋਂ ਮਿਲੀ 10 ਮਹੀਨਿਆਂ ਦੀ ਬੱਚੀ
Thursday, Aug 02, 2018 - 03:16 AM (IST)

ਚੰਡੀਗਡ਼੍ਹ, (ਸੁਸ਼ੀਲ)- ਮਲੋਆ ਦੇ ਸਨੇਹਾਲਿਆ ਦੀ ਕੰਧ ਦੇ ਕੋਲੋਂ ਇਕ ਦਸ ਮਹੀਨਿਆਂ ਦੀ ਨਵਜੰਮੀ ਬੱਚੀ ਕੱਪਡ਼ੇ ’ਚ ਲਪੇਟੀ ਮਿਲੀ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਸਨੇਹਾਲਿਆ ਦੀ ਮੈਨੇਜਰ ਨੇ ਮੌਕੇ ’ਤੇ ਜਾ ਕੇ ਵੇਖਿਆ ਤੇ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਬੱਚੀ ਨੂੰ ਸੈਕਟਰ-16 ਜਨਰਲ ਹਸਪਤਾਲ ’ਚ ਦਾਖਲ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਬੱਚੀ ਬਿਲਕੁਲ ਤੰਦਰੁਸਤ ਹੈ। ਮਲੋਆ ਥਾਣਾ ਪੁਲਸ ਨੇ ਸਨੇਹਾਲਿਆ ਦੀ ਮੈਨੇਜਰ ਰਜਨੀ ਕਟਾਰੀਆ ਦੀ ਸ਼ਿਕਾਇਤ ’ਤੇ ਬੱਚੀ ਦੇ ਅਣਪਛਾਤੇ ਮਾਤਾ-ਪਿਤਾ ਖਿਲਾਫ ਕੇਸ ਦਰਜ ਕਰ ਲਿਆ।
ਮਲੋਆ ਥਾਣਾ ਇੰਚਾਰਜ ਬਲਦੇਵ ਕੁਮਾਰ ਨੇ ਦੱਸਿਆ ਕਿ 30 ਜੁਲਾਈ ਨੂੰ ਦੁਪਹਿਰ ਦੋ ਵਜੇ ਸਨੇਹਾਲਿਆ ਦੀ ਮੈਨੇਜਰ ਰਜਨੀ ਕਟਾਰੀਆ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਸਨੇਹਾਲਿਆ ਦੀ ਕੰਧ ਕੋਲੋਂ ਬੱਚੀ ਮਿਲੀ ਹੈ। ਪੁਲਸ ਨੇ ਦੱਸਿਆ ਕਿ 10 ਮਹੀਨਿਆਂ ਦੀ ਬੱਚੀ ਨੂੰ ਜਿਥੇ ਛੱਡਿਆ ਗਿਆ ਹੈ, ਉਥੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਹਨ। ਪੁਲਸ ਨੇ ਬੱਚੀ ਦੇ ਮਾਤਾ-ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।