ਔਰਤ ਦੇ ਢਿੱਡ ''ਚੋਂ ਕੱਢੀ 10 ਕਿਲੋ ਦੀ ਰਸੌਲੀ
Wednesday, Mar 21, 2018 - 08:17 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਬੀ. ਐੱਨ. 526/3) - ਸਥਾਨਕ ਕੋਟਕਪੂਰਾ ਰੋਡ ਸਥਿਤ ਬਾਂਸਲ ਨਰਸਿੰਗ ਹੋਮ ਦੇ ਡਾਕਟਰਾਂ ਵੱਲੋਂ ਇਕ ਔਰਤ ਦਾ ਸਫ਼ਲ ਆਪ੍ਰੇਸ਼ਨ ਕਰ ਕੇ ਉਸ ਦੇ ਢਿੱਡ 'ਚੋਂ 10 ਕਿਲੋ ਦੀ ਰਸੌਲੀ ਕੱਢੀ ਗਈ ਹੈ, ਜਦਕਿ ਆਪ੍ਰੇਸ਼ਨ ਤੋਂ ਬਾਅਦ ਔਰਤ ਬਿਲਕੁਲ ਤੰਦਰੁਸਤ ਦੱਸੀ ਜਾ ਰਹੀ ਹੈ।
ਹਸਪਤਾਲ ਦੇ ਮਾਹਿਰ ਡਾ. ਮੁਕੇਸ਼ ਬਾਂਸਲ ਨੇ ਦੱਸਿਆ ਕਿ ਬੀਤੇ ਦਿਨੀਂ ਨੇੜਲੇ ਪਿੰਡ ਆਸਾ ਬੁੱਟਰ ਨਿਵਾਸੀ ਜਸਵਿੰਦਰ ਕੌਰ (45) ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਢਿੱਡ ਵਿਚ ਰਸੌਲੀ ਸੀ। ਰਸੌਲੀ ਕਾਫੀ ਵੱਡੀ ਹੋਣ ਕਾਰਨ ਉਸ ਨੂੰ ਕਾਫ਼ੀ ਦਰਦ ਸੀ, ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਅੱਜ ਔਰਤ ਦਾ ਸਫਲ ਆਪ੍ਰੇਸ਼ਨ ਕਰ ਕੇ 10 ਕਿਲੋ ਦੀ ਰਸੌਲੀ ਉਸ ਦੇ ਢਿੱਡ 'ਚੋਂ ਕੱਢ ਦਿੱਤੀ ਗਈ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
