ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 10 ਮਰੀਜ਼ਾਂ ਦੀ ਮੌਤ, 163 ਪਾਜ਼ੇਟਿਵ

09/29/2020 12:19:57 AM

ਲੁਧਿਆਣਾ, (ਸਹਿਗਲ)- ਪਿਛਲੇ 24 ਘੰਟਿਆਂ ’ਚ ਜ਼ਿਲ੍ਹੇ ਵਿਚ ਕੋਰੋਨਾ ਨਾਲ 10 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 163 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 133 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 30 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਜਿਨ੍ਹਾਂ 10 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 6 ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 4 ਹੋਰਨਾਂ ਜ਼ਿਲਿਆਂ ਦੇ ਰਹਿਣ ਵਾਲੇ ਹਨ। ਹੁਣ ਤੱਕ ਮਹਾਨਗਰ ਵਿਚ 17,615 ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 723 ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਕੁਲ ਮਰੀਜ਼ਾਂ ’ਚੋਂ 15,785 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ਵਿਚ 1104 ਐਕਟਿਵ ਮਰੀਜ਼ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਮਰੀਜ਼ਾਂ ਵਿਚੋਂ 2143 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ’ਚੋਂ 233 ਦੀ ਮੌਤ ਹੋ ਚੁੱਕੀ ਹੈ।

723 ਮ੍ਰਿਤਕ ਮਰੀਜ਼ਾਂ ’ਚ 69 ਫੀਸਦੀ ਪੁਰਸ਼ ਤੇ 13 ਫੀਸਦੀ ਔਰਤਾਂ

ਕੋਰੋਨਾ ਵਾਇਰਸ ਨਾਲ ਹੁਣ ਤੱਕ ਮਰਨ ਵਾਲੇ 723 ਮਰੀਜ਼ਾਂ ’ਚੋਂ 69 ਫੀਸਦੀ ਮਤਲਬ 501 ਪੁਰਸ਼ ਅਤੇ 31 ਫੀਸਦੀ ਔਰਤਾਂ, ਜਦੋਂਕਿ ਇਕ ਨਵ-ਜੰਮਿਆ ਬੱਚਾ ਸ਼ਾਮਲ ਹੈ। ਇਸ ਵਿਚ 573 ਮਰੀਜ਼ ਮਤਲਬ 79 ਫੀਸਦੀ ਸ਼ਹਿਰ ਦੇ ਰਹਿਣ ਵਾਲੇ, ਜਦੋਂਕਿ ਕੁੱਲ ਮ੍ਰਿਤਕ ਮਰੀਜ਼ਾਂ ਦਾ 15 ਫੀਸਦੀ ਮਤਲਬ 109 ਮਰੀਜ਼ ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਸਨ।

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਮ੍ਰਿਤਕ ਮਰੀਜ਼ਾਂ ਵਿਚ 159 ਮਤਲਬ ਕੁੱਲ ਮਰੀਜ਼ਾਂ ਦਾ 22 ਫੀਸਦੀ ਦੀ ਉਮਰ 50 ਸਾਲ ਤੋਂ ਘੱਟ ਸੀ, ਜਦੋਂਕਿ 50 ਤੋਂ 60 ਸਾਲ ਦੇ ਵਿਚ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 223 ਹੈ। ਇਸੇ ਤਰ੍ਹਾਂ 60 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਮਰੀਜ਼ਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਅਜਿਹੇ ਮਰੀਜ਼ਾਂ ਦੀ ਗਿਣਤੀ 340 ਹੈ, ਜੋ ਕੁੱਲ ਮਰੀਜ਼ਾਂ ਦਾ 47 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ 585 ਮਰੀਜ਼ ਅਜਿਹੇ ਸਨ, ਜਿਨ੍ਹਾਂ ਨੂੰ ਕੋਈ ਨਾ ਕੋਈ ਹੋਰ ਰੋਗ ਸੀ, ਜਦੋਂਕਿ 77 ਫੀਸਦੀ ਮਰੀਜ਼ਾਂ, ਜਿਨ੍ਹਾਂ ਦੀ ਗਿਣਤੀ 449 ਬਣਦੀ ਹੈ, ਨੂੰ 4 ਰੋਗ ਇਕੱਠੇ ਤੌਰ ’ਤੇ ਸਨ, ਜਿਨ੍ਹਾਂ ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਕਿਡਨੀ ਰੋਗ ਅਤੇ ਦਿਲ ਦੇ ਰੋਗ ਸ਼ਾਮਲ ਸਨ। ਉਪਰੋਕਤ ਤੋਂ ਇਲਾਵਾ 27 ਮਰੀਜ਼ ਅਜਿਹੇ ਸਨ, ਜੋ ਕੋਰੋਨਾ ਤੋਂ ਇਲਾਵਾ ਕੈਂਸਰ ਤੋਂ ਵੀ ਪੀੜਤ ਸਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਤੋਂ ਪੀੜਤ ਹੋਰ 109 ਮਰੀਜ਼ਾਂ ਵਿਚ ਕੋਈ ਨਾ ਕੋਈ ਰੋਗ ਸਾਹਮਣੇ ਆਇਆ ਹੈ, ਜਿਸ ਵਿਚ ਏ. ਐੱਨ. ਸੀ., ਡਾਊਨ ਸਿੰਡ੍ਰੋਮ, ਲਿਵਰ ਰੋਗ, ਅਨੀਮੀਆ, ਟਾਈਪ-1 ਡਾਇਬਿਟੀਜ਼, ਪਾਰਕੀਸਨ, ਰੁਮੇਟਾਈਡ ਅਰਥਰਾÂਟਿਸ, ਹਾਈਪੋਥਾਈਰਾਈਡਿਜ਼ਮ, ਫੇਫੜਿਆਂ ਦੇ ਰੋਗ, ਮੋਟਾਪਾ, ਬ੍ਰੋਂਕੋ ਅਸਥਮਾ, ਐਕਯੂਟ ਕਿਡਨੀ ਇੰਜਰੀ, ਟੀ. ਬੀ., ਦਿਲ ਦੇ ਸਬੰਧੀ ਰੋਗ, ਫੰਗਲ ਰੋਗ, ਡੇਂਗੂ ਐੱਚ. ਸੀ. ਵੀ., ਸਪਾਂਨਡਿਲਾਈਟਿਸ, ਡਾਇਰੀਆ, ਅਫੀਮ ਦੇ ਆਦੀ ਸ਼ਾਮਲ ਸਨ। ਅੱਜ ਮਰਨ ਵਾਲੇ ਮਰੀਜ਼ਾਂ ਵਿਚ 5 ਪੁਰਸ਼ ਅਤੇ 1 ਔਰਤ ਸ਼ਾਮਲ ਹਨ।

621 ਹੈਲਥ ਕੇਅਰ ਵਰਕਰ ਹੋ ਚੁੱਕੇ ਹਨ ਪੀੜਤ

ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਹੁਣ ਤੱਕ 621 ਹੈਲਥ ਕੇਅਰ ਵਰਕਰ ਪੀੜਤ ਹੋ ਚੁੱਕੇ ਹਨ। ਇਨ੍ਹਾਂ ’ਚੋਂ 50 ਡਾਕਟਰ ਸ਼ਾਮਲ ਹਨ, ਜਿਨ੍ਹਾਂ ਵਿਚ 34 ਡਾਕਟਰ ਸਰਕਾਰੀ ਸੇਵਾਵਾਂ ਵਿਚ ਕੰਮ ਕਰਦੇ ਹਨ, ਜਦੋਂਕਿ 16 ਨਿੱਜੀ ਹਸਪਤਾਲਾਂ ਵਿਚ ਹੋਰ ਸਟਾਫ ਜਿਸ ਵਿਚ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਸ਼ਾਮਲ ਹੈ, ਵਿਚ ਨਿੱਜੀ ਹਸਪਤਾਲਾਂ ਦੇ ਹੈਲਥ ਕੇਅਰ ਵਰਕਰਾਂ ਦੀ ਗਿਣਤੀ 440 ਦੱਸੀ ਜਾਂਦੀ ਹੈ, ਜਦੋਂਕਿ ਨਿੱਜੀ ਹਸਪਤਾਲਾਂ ਵਿਚ 131 ਹੈਲਥ ਕੇਅਰ ਵਰਕਰ ਪੀੜਤ ਹੋਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਹੈਲਥ ਕੇਅਰ ਵਰਕਰਾਂ ’ਚ 50 ਡਾਕਟਰਾਂ ਤੋਂ ਇਲਾਵਾ 571 ਸਟਾਫ ਨਰਸਾਂ, ਪੈਰਾਮੈਡੀਕਲ ਸਟਾਫ ਅਤੇ ਚੌਥਾ ਦਰਜਾ ਮੁਲਾਜ਼ਮ ਆਦਿ ਸ਼ਾਮਲ ਹਨ।

3729 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 3729 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1451 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।

224 ਮਰੀਜ਼ਾਂ ਨੂੰ ਕੀਤਾ ਹੋਮ ਕੁਆਰੰਟਾਈਨ

ਸਿਵਲ ਸਰਜਨ ਡਾਕਟਰ ਬੱਗਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਤੋਂ ਬਾਅਦ 224 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿਚ 4051 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

 

ਇਲਾਕਾ ਉਮਰ/ਲਿੰਗ ਹਸਪਤਾਲ

ਰਾਮਗੜ੍ਹ, ਸਮਰਾਲਾ        56 ਸਾਲਾ ਪੁਰਸ਼        ਆਈ. ਵੀ. ਮੋਹਾਲੀ

ਪਾਇਲ        39 ਸਾਲਾ ਪੁਰਸ਼        ਸਿਵਲ

ਦੁੱਗਰੀ        75 ਸਾਲਾ ਪੁਰਸ਼        ਡੀ. ਐੱਮ. ਸੀ.

ਸ਼ਿਮਲਾਪੁਰੀ        34 ਸਾਲਾ ਪੁਰਸ਼        ਐੱਸ. ਪੀ. ਐੱਸ.

ਮਾਡਲ ਟਾਊਨ        82 ਸਾਲਾ ਪੁਰਸ਼        ਓਸਵਾਲ

ਜਗਰਾਓਂ        55 ਸਾਲਾ ਮਹਿਲਾ        ਸਿਵਲ ਹਸਪਤਾਲ


Bharat Thapa

Content Editor

Related News