ਬਰਫ਼ਬਾਰੀ ਵੇਖਣ ਡਲਹੌਜ਼ੀ ਗਏ ਸਨ 3 ਪੰਜਾਬੀ ਨੌਜਵਾਨ, ਠੰਡ ਤੋਂ ਬਚਣ ਦੇ ਚੱਕਰ ''ਚ ਇਕ ਨੇ ਗੁਆਈ ਜਾਨ

Thursday, Feb 02, 2023 - 01:36 AM (IST)

ਡਲਹੌਜ਼ੀ (ਸ਼ਮਸ਼ੇਰ): ਪੰਜਾਬ ਤੋਂ ਡਲਹੌਜ਼ੀ ਆਏ 3 ਨੌਜਵਾਨਾਂ 'ਚੋਂ ਇਕ ਦੀ ਕਮਰੇ ਵਿਚ ਦਮ ਘੁਟਣ ਕਾਰਨ ਮੌਤ ਹੋ ਗਈ ਜਦਕਿ ਦੂਸਰੇ ਸਾਥੀ ਨੂੰ ਬੇਹੋਸ਼ੀ ਦੀ ਹਾਲਤ 'ਚ ਨਾਗਰਿਕ ਹਸਪਤਾਲ ਡਲਹੌਜ਼ੀ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਡਲਹੌਜ਼ੀ ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤ ਦੀ ਨਿਊਜ਼ੀਲੈਂਡ 'ਤੇ ਸ਼ਾਨਦਾਰ ਜਿੱਤ, 168 ਦੌੜਾਂ ਦੇ ਫਰਕ ਨਾਲ ਕੀਤਾ ਚਿੱਤ

ਜਾਣਕਾਰੀ ਮੁਤਾਬਕ ਬਰਫ਼ ਵੇਖਣ ਦੇ ਚਾਅ 'ਚ ਪੰਜਾਬ ਦੇ ਜਲੰਧਰ ਸ਼ਹਿਰ ਤੋਂ 3 ਸੈਲਾਨੀ ਡਲਹੌਜ਼ੀ ਘੁੰਮਣ ਆਏ ਸਨ। ਰਾਤ ਗੁਜ਼ਾਰਨ ਦੇ ਲਈ ਉਹ ਇਕ ਨਿਜੀ ਹੋਟਲ ਚਲੇ ਗਏ। ਉੱਥੋਂ 2 ਸਾਥੀ ਇਕ ਕਮਰੇ ਵਿਚ ਸੋ ਗਏ ਜਦਕਿ ਤੀਸਰਾ ਵੱਖਰੇ ਕਮਰੇ 'ਚ ਸੋ ਗਿਆ। ਠੰਡਾ ਹੋਣ ਕਾਰਨ ਰਾਹਤ ਪਾਉਣ ਲਈ 2 ਨੌਜਵਾਨ ਕੋਲ਼ਿਆਂ ਦੀ ਅੰਗੀਠੀ ਨੂੰ ਕਮਰੇ ਅੰਦਰ ਲੈ ਗਏ। ਸਵੇਰੇ ਜਦ ਹੋਟਲ ਮੁਲਾਜ਼ਮਾਂ ਨੇ ਚੈੱਕਆਊਟ ਦੇ ਸਮੇਂ ਤਕ ਕਮਰਾ ਖੁਲ੍ਹਿਆ ਨਾ ਵੇਖਿਆ ਤਾਂ ਉਨ੍ਹਾਂ ਨੇ ਕਮਰੇ ਨੂੰ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਪਰ ਕਮਰੇ ਦੇ ਅੰਦਰੋਂ ਕੋਈ ਜਵਾਬ ਨਹੀਂ ਆਇਆ। 

ਇਹ ਖ਼ਬਰ ਵੀ ਪੜ੍ਹੋ -  ਪਟਿਆਲਾ ਵਿਚ ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਐਨਕਾਊਂਟਰ, ਮੱਧ ਪ੍ਰਦੇਸ਼ ਤੋਂ ਲਿਆਇਆ ਸੀ ਅਸਲਾ

ਸ਼ੱਕ ਹੋਣ 'ਤੇ ਹੋਟਲ ਪ੍ਰਬੰਧਨ ਨੇ ਜਦ ਦੂਸਰੀ ਚਾਬੀ ਨਾਲ ਕਮਰੇ ਨੂੰ ਖੋਲ੍ਹਿਆ ਤਾਂ ਵੇਖਿਆ ਕਿ ਤਿੰਨੋਂ ਸੈਲਾਨੀ ਬੇਹੋਸ਼ ਪਏ ਸਨ। ਤਿੰਨਾਂ ਨੂੰ ਨਾਗਰਿਕ ਹਸਪਤਾਲ ਡਲਹੌਜ਼ੀ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਹਰਮਿੰਦਰ ਪਾਲ ਸਿੰਘ ਵਾਸੀ ਅਜੀਤ ਨਗਰ ਜਲੰਧਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਸਰੇ ਸਾਥੀ ਸਰਬਜੀਤ ਸਿੰਘ ਨੂੰ ਇਲਾਜ ਲਈ ਦਾਖ਼ਲ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਪ੍ਰਕੀਰਿਆ ਸ਼ੁਰੂ ਕੀਤੀ। ਐੱਸ. ਪੀ. ਚੰਬਾ ਅਭਿਸ਼ੇਕ ਯਾਦਵ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News