ਪੋਲੈਂਡ ਭੇਜਣ ਦੇ ਨਾਂ ''ਤੇ 1 ਲੱਖ 95 ਹਜ਼ਾਰ ਦੀ ਠੱਗੀ

Sunday, Jan 07, 2018 - 03:25 AM (IST)

ਪੋਲੈਂਡ ਭੇਜਣ ਦੇ ਨਾਂ ''ਤੇ 1 ਲੱਖ 95 ਹਜ਼ਾਰ ਦੀ ਠੱਗੀ

ਮੋਗਾ,  (ਆਜ਼ਾਦ)-  ਜ਼ਿਲੇ ਦੇ ਪਿੰਡ ਬੱਡੂਵਾਲ ਵਾਸੀ ਗੁਰਦਿਆਲ ਸਿੰਘ ਪੁੱਤਰ ਸੇਵਾ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਨੇ ਧਰਮਕੋਟ ਨਿਵਾਸੀ ਇਕ ਵਿਅਕਤੀ 'ਤੇ ਉਨ੍ਹਾਂ ਦੇ ਬੱਚਿਆਂ ਨੂੰ ਪੋਲੈਂਡ ਭੇਜਣ ਦਾ ਝਾਂਸਾ ਦੇ ਕੇ 1 ਲੱਖ 95 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੁਰਦਿਆਲ ਸਿੰਘ, ਹਰਦੀਪ ਸਿੰਘ, ਚਮਕੌਰ ਸਿੰਘ, ਪਰਮਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸਨ, ਜਿਸ 'ਤੇ ਕਿਸੇ ਵਿਅਕਤੀ ਦੇ ਰਾਹੀਂ ਉਨ੍ਹਾਂ ਦੀ ਗੱਲਬਾਤ ਬਲਦੇਵ ਸਿੰਘ ਨਿਵਾਸੀ ਭਾਈਕਾ ਖੂਹ ਧਰਮਕੋਟ ਨਾਲ ਹੋਈ। ਉਸ ਨੇ ਕਿਹਾ ਕਿ ਉਹ ਸਾਡੇ ਬੱਚਿਆਂ ਨੂੰ ਵਿਦੇਸ਼ ਭੇਜ ਦੇਵੇਗਾ, ਜਿਸ 'ਤੇ ਅਸੀਂ ਵਿਸ਼ਵਾਸ ਕਰ ਕੇ ਉਸ ਨੂੰ 1 ਲੱਖ 95 ਹਜ਼ਾਰ ਰੁਪਏ ਅਤੇ ਆਪਣੇ ਬੱਚਿਆਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ 2009 'ਚ ਦੇ ਦਿੱਤੇ ਪਰ ਦੋਸ਼ੀ ਨੇ ਨਾ ਤਾਂ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਅਤੇ ਨਾ ਹੀ ਸਾਡੇ ਬੱਚਿਆਂ ਦੇ ਪਾਸਪੋਰਟ ਵਾਪਸ ਕੀਤੇ ਅਤੇ ਵਾਰ-ਵਾਰ ਕਹਿਣ 'ਤੇ ਸਾਡੇ ਪੈਸੇ ਵੀ ਵਾਪਸ ਨਹੀਂ ਕੀਤੇ, ਜਿਸ 'ਤੇ ਅਸੀਂ ਪੁਲਸ 'ਚ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ, ਜਿਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਮੋਗਾ ਵੱਲੋਂ ਕੀਤੀ ਗਈ। ਇਸ ਤਰ੍ਹਾਂ ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਕਥਿਤ ਦੋਸ਼ੀ ਬਲਦੇਵ ਸਿੰਘ ਵੱਲੋਂ 1 ਲੱਖ 95 ਹਜ਼ਾਰ ਰੁਪਏ ਦਾ ਚੈੱਕ 30 ਅਕਤੂਬਰ 2011 ਨੂੰ ਚਰਨਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਮੋਗਾ-2 ਦੇ ਨਾਂ 'ਤੇ ਆਪਸੀ ਸਹਿਮਤੀ ਨਾਲ ਦਿੱਤਾ ਗਿਆ ਪਰ ਉਕਤ ਚੈੱਕ ਬੈਂਕ 'ਚ ਕੈਸ਼ ਨਹੀਂ ਹੋ ਸਕਿਆ, ਜਿਸ 'ਤੇ ਚਰਨਜੀਤ ਸਿੰਘ ਨੇ ਇਸ ਸਬੰਧ 'ਚ ਮਾਣਯੋਗ ਅਦਾਲਤ 'ਚ ਅ/ਧ 138 ਦੀ ਸ਼ਿਕਾਇਤ ਵੀ ਦਰਜ ਕਰਵਾਈ ਪਰ ਚਰਨਜੀਤ ਸਿੰਘ ਵਿਦੇਸ਼ ਚਲਾ ਗਿਆ, ਜਿਸ ਕਾਰਨ ਉਕਤ ਮਾਮਲਾ ਅਦਾਲਤ ਵੱਲੋਂ ਬੰਦ ਕਰ ਦਿੱਤਾ ਗਿਆ। ਇਸ ਤਰ੍ਹਾਂ ਦੋਸ਼ੀ ਨੇ ਹੁਣ ਤੱਕ ਕੋਈ ਪੈਸਾ ਵਾਪਸ ਨਹੀਂ ਕੀਤਾ ਅਤੇ ਸਾਡੇ ਨਾਲ ਧੋਖਾਦੇਹੀ ਕੀਤੀ ਹੈ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ 'ਤੇ ਹੋਈ ਜਾਂਚ ਤੋਂ ਬਾਅਦ ਸ਼ਿਕਾਇਤਕਰਤਾਵਾਂ ਦੇ ਦੋਸ਼ ਸਹੀ ਪਾਏ ਜਾਣ 'ਤੇ ਬਲਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਥਾਣਾ ਧਰਮਕੋਟ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। 


Related News