ਬਿਆਸ ਦਰਿਆ ''ਚ ਨਹਾਉਣ ਗਏ 6 ਨੌਜਵਾਨਾਂ ਚੋਂ 1 ਦੀ ਮੌਤ

05/29/2017 6:17:04 PM

ਗੁਰਦਾਸਪੁਰ, - ਪਿੰਡ ਸੈਦੋਵਾਲ ਕਲਾਂ ਦੇ ਇਕ ਨੌਜਵਾਨ ਦੇ ਨੇੜਲੇ ਦਰਿਆ ਬਿਆਸ ''ਚ ਨਹਾਉਣ ਸਮੇਂ ਰੁੜ੍ਹ ਜਾਣ ਦੀ ਖਬਰ ਹੈ। 
ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਹਰਪਾਲ ਸਿੰਘ (20 ਸਾਲਾ) ਪੁੱਤਰ ਜਰਨੈਲ ਸਿੰਘ 27 ਮਈ ਦੀ ਸ਼ਾਮ ਨੂੰ ਆਪਣੇ ਕੁਝ ਸਾਥੀਆਂ ਸਮੇਤ ਦਰਿਆ ਬਿਆਸ ''ਚ ਪਿੰਡ ਰੰਧਾਵਾ ਕਾਲੋਨੀ ਨੇੜੇ ਨਹਾਉਣ ਗਿਆ ਸੀ, ਜਿਥੇ ਉਹ ਦਰਿਆ ਦੇ ਤੇਜ਼ ਅਤੇ ਡੂੰਘੇ ਪਾਣੀ ਵਿਚ ਲਾਪਤਾ ਹੋ ਗਿਆ। ਇਸ ਘਟਨਾ ਤੋਂ ਬਾਅਦ ਉਸ ਦੇ ਸਾਥੀਆਂ ਮਨਪ੍ਰੀਤ, ਸੰਦੀਪ, ਰੋਡਾ, ਰਿੰਕੂ ਅਤੇ ਸ਼ੁੱਭੂ ਆਦਿ ਨੇ ਹਰਪਾਲ ਦੇ ਮਾਪਿਆਂ ਅਤੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਹਰਪਾਲ ਦੀ ਮਾਂ ਕੁਲਦੀਪ ਕੌਰ ਅਤੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਹਰਪਾਲ 27 ਮਈ ਦੀ ਸ਼ਾਮ ਨੂੰ ਪਿੰਡ ਹੀ ਸੀ ਕਹਿ ਕੇ ਇਨ੍ਹਾਂ ਨੇ ਸਾਨੂੰ ਗੁੰਮਰਾਹ ਕੀਤਾ। ਅੱਜ ਸਵੇਰੇ ਜਦੋਂ ਇਨ੍ਹਾਂ ਕੋਲੋਂ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰਪਾਲ ਦਰਿਆ ਦੇ ਪਾਣੀ ਵਿਚ ਰੁੜ੍ਹ ਗਿਆ ਸੀ। 
ਮੁਕੇਰੀਆ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ''ਤੇ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ।  

 

Related News