ਸੜਕ ਹਾਦਸੇ ''ਚ ਮਹਿਲਾ ਦੀ ਮੌਤ, ਮੋਟਰਸਾਈਕਲ ਚਾਲਕ ਜ਼ਖਮੀ

Sunday, Jul 23, 2017 - 01:05 AM (IST)

ਸੜਕ ਹਾਦਸੇ ''ਚ ਮਹਿਲਾ ਦੀ ਮੌਤ, ਮੋਟਰਸਾਈਕਲ ਚਾਲਕ ਜ਼ਖਮੀ

ਫਿਰੋਜ਼ਪੁਰ(ਕੁਮਾਰ)—ਜ਼ੀਰਾ ਸੜਕ 'ਤੇ ਹੋਏ ਹਾਦਸੇ ਵਿਚ ਮੋਟਰਸਾਈਕਲ ਚਾਲਕ ਮਨਿੰਦਰ ਸਿੰਘ (24) ਵਾਸੀ ਪਿੰਡ ਚੰਗਾਲੀ ਕਦੀਮ ਜ਼ਖਮੀ ਹੋ ਗਿਆ, ਜਦਕਿ ਸਿਮਰਜੀਤ ਕੌਰ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਤੇਜ਼ ਰਫਤਾਰ ਦੇ ਨਾਲ ਜਾਂਦੇ ਟਰੱਕ ਦੇ ਨਾਲ ਮੋਟਰਸਾਈਕਲ ਦੀ ਟਕੱਰ ਹੋ ਗਈ ਤੇ ਜ਼ਮੀਨ 'ਤੇ ਡਿੱਗੀ ਸਿਮਰਜੀਤ ਦੇ ਉੱਪਰ ਤੋਂ ਟਰੱਕ ਨਿਕਲ ਗਿਆ। ਐੱਸ. ਐੱਚ. ਓ. ਥਾਣਾ ਫਿਰੋਜ਼ਪੁਰ ਛਾਉਣੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਿਮਰਜੀਤ ਕੌਰ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਰੱਖਿਆ ਗਿਆ ਹੈ, ਜਦਕਿ ਜ਼ਖਮੀ ਮਨਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਹ ਸੇਵਾ ਕੇਂਦਰ 'ਚ ਕੰਮ ਕਰਦਾ ਹੈ।


Related News