ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਚਾਲਕ ਕੁਚਲਿਆ ; ਮੌਤ

Monday, Oct 30, 2017 - 07:52 AM (IST)

ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਚਾਲਕ ਕੁਚਲਿਆ ; ਮੌਤ

ਬਨੂੜ  (ਗੁਰਪਾਲ) - ਬਨੂੜ ਤੋਂ ਜ਼ੀਰਕਪੁਰ ਜਾਂਦੇ ਕੌਮੀ ਰਾਜ ਮਾਰਗ 'ਤੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਐਕਟਿਵਾ ਚਾਲਕ ਨੂੰ ਕੁਚਲ ਦਿੱਤਾ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਬਜਰੀ ਭਰ ਕੇ ਇਕ ਟਿੱਪਰ ਐੱਚ ਆਰ 68-9187 ਜ਼ੀਰਕਪੁਰ ਤੋਂ ਬਨੂੜ ਵੱਲ ਆ ਰਿਹਾ ਸੀ। ਜਦੋਂ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਮਪੁਰ ਨੇੜੇ ਪਹੁੰਚਿਆ ਤਾਂ ਟਿੱਪਰ ਨੇ ਅੱਗੇ ਜਾ ਰਹੀ ਇਕ ਐਕਟਿਵਾ ਐੱਚ ਆਰ 03 ਯੂ-8545 ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਸੂਤਰਾਂ ਅਨੁਸਾਰ ਇਹ ਟੱਕਰ ਇੰਨੀ ਭਿਆਨਕ ਸੀ ਕਿ ਲਾਸ਼ ਦੇ ਚੀਥੜੇ ਹੋ ਗਏ। ਹਾਦਸੇ ਉਪਰੰਤ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।  ਸੰਪਰਕ ਕਰਨ 'ਤੇ ਏ. ਐੱਸ. ਆਈ. ਬਹਾਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਐਕਟਿਵਾ ਚਾਲਕ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਅਤੇ ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News