300 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਗ੍ਰਿਫ਼ਤਾਰ
Monday, Dec 04, 2017 - 01:03 AM (IST)
ਗੁਰਦਾਸਪੁਰ, (ਵਿਨੋਦ)- ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਹਿਮਾਚਲ ਪ੍ਰਦੇਸ਼ ਤੋਂ ਕਾਰ 'ਚ ਲਿਆਂਦੀ ਜਾ ਰਹੀ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਜ਼ਬਤ ਕਰ ਕੇ 1 ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਭਾਰੀ ਸਫ਼ਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪੁਲਸ ਪਾਰਟੀ ਸਹਾਇਕ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਦੀ ਅਗਵਾਈ 'ਚ ਗਸ਼ਤ ਲਈ ਨਿਕਲੀ ਸੀ ਕਿ ਨਬੀਪੁਰ ਬਾਈਪਾਸ 'ਤੇ ਇਕ ਕਾਰ ਨੂੰ ਰੋਕ ਕੇ ਚੈੱਕ ਕਰਨ 'ਤੇ ਉਸ 'ਚ ਪਏ 6 ਪਲਾਸਟਿਕ ਕੇਨਾਂ ਬਾਰੇ ਪੁੱਛਗਿੱਛ ਕਰਨ 'ਤੇ ਕਾਰ ਚਾਲਕ ਗਾਰਾ ਰਾਮ ਪੁੱਤਰ ਜਗਦੀਸ਼ ਰਾਜ ਨਿਵਾਸੀ ਛੰਨੀ ਬੇਲੀ ਹਿਮਾਚਲ ਪ੍ਰਦੇਸ਼ ਘਬਰਾ ਗਿਆ ਅਤੇ ਉਸ ਨੇ ਕਾਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਪਾਰਟੀ ਨੇ ਉਸ 'ਤੇ ਕਾਬੂ ਪਾ ਕੇ ਜਦ ਕਾਰ 'ਚ ਰੱਖੇ ਪਲਾਸਟਿਕ ਕੇਨਾਂ ਦੀ ਜਾਂਚ ਕੀਤੀ ਤਾਂ ਸਾਰੇ ਕੇਨਾਂ 'ਚ ਸ਼ਰਾਬ ਭਰੀ ਹੋਈ ਸੀ। ਜਾਂਚ ਕਰਨ 'ਤੇ ਇਹ 2 ਲੱਖ 25 ਹਜ਼ਾਰ ਮਿ. ਲੀਟਰ (300 ਬੋਤਲਾਂ) ਪਾਈਆਂ ਗਈਆਂ। ਦੋਸ਼ੀ ਗਾਰਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ 'ਚ ਦੋਸ਼ੀ ਨੇ ਮੰਨਿਆ ਕਿ ਉਹ ਇਹ ਸ਼ਰਾਬ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਆਇਆ ਹੈ। ਦੋਸ਼ੀ ਦੇ ਵਿਰੁੱਧ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਹੈ।
