ਬਿੱਲਾਂ ਦੀ ਅਦਾਇਗੀ ਅਤੇ ਡਿਫਾਲਟਰਾਂ ਕੋਲੋਂ ਰਿਕਵਰੀ ਤੋਂ ਹਾਸਲ ਹੋਏ 1.99 ਕਰੋੜ
Friday, Jul 31, 2020 - 04:55 PM (IST)
ਜਲੰਧਰ(ਪੁਨੀਤ) – ਬੁੱਧਵਾਰ ਨੂੰ ਕੁਝ ਕਾਰਣਾ ਕਰਕੇ ਠੇਕਾ ਕਰਮਚਾਰੀਆਂ ਨੇ ਪ੍ਰਾਈਵੇਟ ਕੰਪਨੀ ਦੀਆਂ ਬਿਜਲੀ ਬਿੱਲ ਜਮ੍ਹਾ ਕਰਨ ਵਾਲੀਆਂ ਸੇਵਕ ਮਸ਼ੀਨਾਂ ਦੇ ਬਾਹਰ ਤਾਲੇ ਲਾ ਕੇ ਬੰਦ ਕਰ ਦਿੱਤਾ ਸੀ, ਜਿਸ ਤੋਂ ਅਜਿਹਾ ਲੱਗਾ ਸੀ ਕਿ ਹੁਣ ਇਹ ਨਹੀਂ ਚੱਲਣਗੀਆਂ। ਇਸ ਦਾ ਕਾਰਣ ਇਹ ਹੈ ਕਿ 31 ਜੁਲਾਈ ਨੂੰ ਸੇਵਕ ਮਸ਼ੀਨਾਂ ਦੀਆਂ ਸੇਵਾਵਾਂ ਠੇਕਾ ਖਤਮ ਹੋਣ ਕਾਰਣ ਖਤਮ ਹੋ ਰਹੀਆਂ ਹਨ ਪਰ ਅੱਜ ਸੇਵਕ ਮਸ਼ੀਨਾਂ ਦੇ ਤਾਲੇ ਖੋਲ੍ਹੇ ਗਏ ਅਤੇ ਬਿਜਲੀ ਬਿੱਲ ਸਵੀਕਾਰ ਕੀਤੇ ਜਾਣ ਲੱਗੇ। ਇਸ ਦੇ ਬਾਵਜੂਦ ਲੋਕਾਂ ਨੇ ਸੇਵਕ ਮਸ਼ੀਨਾਂ ਦੀ ਜਗ੍ਹਾ ਪਾਵਰ ਨਿਗਮ ਦੇ ਕੈਸ਼ ਕਾਊਂਟਰਾਂ ’ਤੇ ਬਿਜਲੀ ਦੇ ਬਿੱਲ ਜਮ੍ਹਾ ਕਰਵਾਉਣ ਨੂੰ ਤਰਜੀਹ ਦਿੱਤੀ। ਸੇਵਕ ਮਸ਼ੀਨਾਂ ਦੇ ਬਾਹਰ ਜਿਹੜਾ ਨੋਟਿਸ ਲਾਇਆ ਗਿਆ ਸੀ, ਕਾਰਣ ਖਪਤਕਾਰ ਭੰਬਲਭੂਸੇ ਵਿਚ ਪਏ ਨਜ਼ਰ ਆਏ। ਨੋਟਿਸ ਵਿਚ ਸਾਫ ਲਿਖਿਆ ਹੈ ਕਿ 31 ਜੁਲਾਈ ਤੋਂ ਮਸ਼ੀਨਾਂ ਬੰਦ ਹੋ ਰਹੀਆਂ ਹਨ, ਜਿਸ ਕਾਰਣ ਲੋਕ ਇਨ੍ਹਾਂ ਵਿਚ ਬਿੱਲ ਜਮ੍ਹਾ ਕਰਵਾਉਣ ਤੋਂ ਝਿਜਕਦੇ ਰਹੇ। ਬਿਜਲੀ ਖਪਤਕਾਰ ਮੌਂਟੀ ਕਸ਼ਯਪ ਨੇ ਕਿਹਾ ਕਿ ਉਹ ਪਹਿਲਾਂ ਸੇਵਕ ਮਸ਼ੀਨ ਜ਼ਰੀਏ ਬਿੱਲ ਤਾਰਦੇ ਆਏ ਹਨ ਪਰ ਹੁਣ ਕਿਉਂਕਿ ਇਨ੍ਹਾਂ ਦੀਆਂ ਸੇਵਾਵਾਂ ਬੰਦ ਹੋ ਰਹੀਆਂ ਹਨ, ਇਸ ਲਈ ਉਹ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੇ।
ਇਹ ਵੀ ਦੇਖੋ : ਇਨਸਾਨੀਅਤ ਸ਼ਰਮਸਾਰ! ਦਿਲ ਦਹਿਲਾ ਦੇਣ ਵਾਲੀ ਵੀਡੀਓ ਸ਼ੋਸ਼ਲ ਮੀਡਿਆ 'ਤੇ ਹੋ ਰਹੀ ਵਾਇਰਲ
ਪਾਵਰ ਨਿਗਮ ਦੇ ਦਫਤਰਾਂ ਵਿਚ ਸਥਿਤ ਕੈਸ਼ ਕਾਊਂਟਰਾਂ ਤੋਂ ਅੱਜ ਵਿਭਾਗ ਨੂੰ 1.51 ਕਰੋੜ, ਜਦਕਿ ਡਿਫਾਲਟਰਾਂ ਤੋਂ ਰਿਕਵਰੀ ਦੇ 48 ਲੱਖ ਪ੍ਰਾਪਤ ਹੋਏ। ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਬਿੱਲਾਂ ਦੇ ਡਿਫਾਲਟਰਾਂ ਕੋਲੋਂ ਰਿਕਵਰੀ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਖਪਤਕਾਰਾਂ ਦੇ ਘਰਾਂ ਵਿਚ ਜਾਣ ਲਈ ਕਰਮਚਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਸ ਲਈ ਨਵੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ।
ਇਹ ਵੀ ਦੇਖੋ : ਕੇਜਰੀਵਾਲ ਸਰਕਾਰ ਵੱਲੋਂ ਡੀਜ਼ਲ ਦੀਆਂ ਕੀਮਤਾਂ ਘਟਾਉਣ 'ਤੇ ਜਾਣੋ ਕੀ ਬੋਲੇ ਕੈਬਨਿਟ ਮੰਤਰੀ ਧਰਮਸੌਤ