ਮੁੱਖ ਮੁੱਦਾ: 20 ਸਾਲਾਂ ਤੋਂ ਓਵਰਬਰਿੱਜ ਨੂੰ ਤਰਸ ਰਹੇ ਹਨ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਲੋਕ

01/07/2017 2:16:18 PM

ਰਾਮਪੁਰਾ ਫੂਲ— ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਸਿਆਸੀਆਂ ਦੀ ਲੜਾਈ ਦਾ ਗੜ ਮੰਨਿਆ ਗਿਆ, ਜਿੱਥੇ ਅਕਸਰ ਕਾਂਗਰਸ ਅਤੇ ਅਕਾਲੀ ਦਲ ਆਮੋਂ-ਸਾਹਮਣੇ ਰਹਿੰਦੇ ਹਨ। ਇਸ ਖੇਤਰ ''ਚ ਸਿੱਖ ਵੋਟਰਾਂ ਦੀ ਗਿਣਤੀ ਸਭ ਤੋਂ ਵਧ ਹੈ, ਜਿਸ ਕਾਰਨ 40 ਪਿੰਡ ਇਸ ਹਲਕੇ ''ਚ ਆਉਂਦੇ ਹਨ। ਇਸ ਹਲਕੇ ਦੇ ਅਧੀਨ ਸਲਾਬਤਪੁਰਾ ''ਚ ਡੇਰਾ ਸੱਚਾ ਸੌਦਾ ਦਾ ਇਕ ਵੱਡਾ ਡੇਰਾ ਹੈ ਜੋ ਵਿਵਾਦਾਂ ''ਚ ਰਿਹਾ। ਫੂਲ ਹਲਕਾ ਜਿਸ ਦੇ ਵਿਧਾਇਕ ਅਤੇ ਪੰਜਾਬ ''ਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਹਨ, ਹਮੇਸ਼ਾ ਚਰਚਾ ''ਚ ਰਿਹਾ। ਇਹ ਹਲਕਾ ਨਸ਼ੇ ਦਾ ਕਾਰੋਬਾਰ, ਗੈਂਗਸਟਰ ਲਈ ਵੀ ਪ੍ਰਸਿੱਧ ਹੈ। 
ਰਾਮਪੁਰਾ ਫੂਲ ਹਲਕੇ ਦਾ ਮੁੱਖ ਮੁੱਦਾ ਇਥੋਂ ਦੇ ਮੁੱਖ ਮਾਰਗ ''ਤੇ 10 ਸਾਲਾਂ ਤੋਂ ਲਟਕਿਆ ਹੋਇਆ ਓਵਰਬਰਿੱਜ ਹੈ। ਇਥੇ ਅਜੇ ਤੱਕ ਨਸ਼ਾ ਅਤੇ ਭ੍ਰਿਸ਼ਟਾਚਾਰ ਵੀ ਖਤਮ ਨਹੀਂ ਹੋਇਆ ਹੈ। ਇੰਡਸਟਰੀ ਦਾ ਨਾ ਹੋਣਾ ਵੀ ਮੁੱਖ ਮੁੱਦੇ ''ਚ ਸ਼ਾਮਲ ਹੈ। ਇਹ ਹਲਕਾ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਲਈ ਮਸ਼ਹੂਰ ਹੈ। ਇਸ ਦੇ ਵੱਡੇ ਮਾਮਲੇ ਸਾਹਮਣੇ ਆਏ ਹਨ। ਨਕਸਲਾਈਟ ਦਾ ਗੜ੍ਹ ਵੀ ਮੰਨਿਆ ਗਿਆ। ਕੁੱਟਮਾਰ ਦੇ ਕਈ ਮਾਮਲੇ ਫੂਲ ਥਾਣੇ ''ਚ ਦਰਜ ਹਨ। ਗੈਂਗਸਟਰਾਂ ਦੀ ਲੜਾਈ ''ਚ ਕਈ ਮੌਤਾਂ ਹੋ ਚੁੱਕੀਆਂ ਹਨ। ਅਸਲੇ ਦੇ ਲਾਇਸੈਂਸ ਇਸ ਖੇਤਰ ''ਚ ਸਭ ਤੋਂ ਵਧ ਬਣਾਏ ਗਏ। ਰੋਜ਼ਗਾਰ ਦੇ ਸਹੀ ਸਾਧਨ ਨਹੀਂ ਕਿਉਂਕਿ ਇੰਡਸਟਰੀ ਦੀ ਕਮੀ ਹਮੇਸ਼ਾ ਰਹੀ, ਜਿਸ ਪਾਸੇ ਕਿਸੇ ਵੀ ਰਾਜਨੀਤੀ ਦਾ ਧਿਆਨ ਨਹੀਂ ਗਿਆ।

Related News