ਰਾਮਪੁਰਾ ਫੂਲ ਸੀਟ ਦੇ ਵਿਧਾਇਕ ਸਿਕੰਦਰ ਸਿੰਘ ਮਲੂਕਾ ਦਾ ਰਿਪੋਰਟ ਕਾਰਡ

01/07/2017 1:06:20 PM

ਰਾਮਪੁਰਾ ਫੂਲ— ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਸੀਟ ਦੇ ਵਿਧਾਇਕ ਸਿਕੰਦਰ ਸਿੰਘ ਮਲੂਕਾ ਹਨ ਜੋ ਪੰਜਾਬ ਦੀ ਰਾਜਨੀਤੀ ਦੇ ਖੰਭ ਮੰਨੇ ਗਏ ਹਨ। ਤੀਜੀ ਵਾਰ ਉਹ ਕੈਬਨਿਟ ਮੰਤਰੀ ਦੇ ਅਹੁਦੇ ''ਤੇ ਰਹੇ। 
ਵਿਧਾਇਕ ਦਾ ਦਾਅਵਾ
ਵਿਧਾਇਕ ਮਲੂਕਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ 500 ਕਰੋੜ ਇਸ ਖੇਤਰ ''ਤੇ ਖਰਚ ਕੀਤੇ, ਜਿਨ੍ਹਾਂ ''ਚ 13 ਬਿਜਲੀ ਘਰ, 40 ''ਚੋਂ 30 ਪਿੰਡਾਂ ''ਚ ਅਨਾਜ ਦੀਆਂ ਮੰਡੀਆਂ ਬਣਾਈਆਂ ਗਈਆਂ। ਸਭ ਤੋਂ ਵਧ 29 ਸੀਨੀਅਰ ਸੈਕੰਡਰੀ ਸਕੂਲ ਬਣਾਏ। 100 ਕਰੋੜ ਦੀ ਲਾਗਤ ਨਾਲ ਪਸ਼ੂ ਹਸਪਤਾਲ ਅਤੇ ਪੰਜਾਬ ਦਾ ਸਭ ਤੋਂ ਵੱਡਾ ਕਾਲਜ ਖੋਲ੍ਹਿਆ ਗਿਆ। ਸੜਕਾਂ ਦਾ ਜਾਲ ਵਿਛਾਇਆ ਗਿਆ। ਬੁਨਿਆਦੀ ਸਹੂਲਤਾਂ ਦੇ ਤਹਿਤ ਸੀਵਰੇਜ ਨਿਕਾਸੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ। 
ਦਾਅਵਿਆਂ ਦੀ ਹਕੀਕਤ 
ਕੈਬਨਿਟ ਦਰਜਾ ਪ੍ਰਾਪਤ ਮੰਤਰੀ ਦਾ ਖੇਤਰ ਹੋਣ ਦੇ ਬਾਵਜੂਦ ਵਿਕਾਸ ਦੀ ਗਤੀ ਘੱਟ ਰਹੀ। ਬਠਿੰਡਾ-ਰਾਮਪੁਰਾ ਮੁੱਖ ਮਾਰਗ ''ਤੇ ਰੇਲਵੇ ਕਰਾਸਿੰਗ ਦਾ ਓਵਰਬ੍ਰਿਜ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। 10 ਸਾਲਾਂ ਤੋਂ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਵੀ ਪੁੱਲ ਦਾ ਨਿਰਮਾਣ ਨਹੀਂ ਹੋਇਆ। ਕੇਂਦਰ ਸਰਕਾਰ ਨੇ ਸੜਕ ਯੋਜਨਾ ਤਹਿਤ ਹੁਣ ਤੱਕ ਉਥੇ ਪੁੱਲ ਦਾ ਨਿਰਮਾਣ ਸ਼ੁਰੂ ਕਰਵਾਇਆ। ਬੇਸ਼ੱਕ ਸਿੱਖਿਆ ਮੰਤਰੀ ਰਹਿ ਚੁੱਕੇ ਸਿਕੰਦਰ ਸਿੰਘ ਮਲੂਕਾ ਨੇ ਸਕੂਲਾਂ ਅਤੇ ਕਾਲਜਾਂ ਦਾ ਨਿਰਮਾਣ ਕਰਵਾਇਆ ਪਰ ਇਸ ਖੇਤਰ ਦੇ ਵਿਦਿਆਰਥੀਆਂ ਨੂੰ ਅਜੇ ਵੀ ਬਠਿੰਡਾ ਦੇ ਕਾਲਜਾਂ ਅਤੇ ਸਕੂਲਾਂ ''ਤੇ ਨਿਰਭਰ ਹੋਣਾ ਪੈ ਰਿਹਾ ਹੈ।  ਕਾਰਖਾਨਿਆਂ ਦੇ ਕਮੀ ਨਾਲ ਬੇਰੋਜ਼ਗਾਰੀ ਵਧੀ, ਜਿਸ ਕਾਰਨ ਨਸ਼ੇ ਦੀ ਵਿੱਕਰੀ ਦਾ ਗੜ੍ਹ ਮੰਨਿਆ ਗਿਆ। ਸਕੂਲ, ਕਾਲਜ ਅਤੇ ਹਸਪਤਾਲ ਹੋਣ ਦੇ ਬਾਵਜੂਦ ਵੀ ਸਟਾਫ ਦੀ ਕਮੀ ਹੈ। 
ਲੋਕਾਂ ਨੇ ਇੰਝ ਪ੍ਰਗਟਾਈ ਆਪਣੀ ਪ੍ਰਤੀਕਿਰਿਆ 
ਸਰਕਾਰ ਬੇਰੋਜ਼ਗਾਰੀ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਸ ਨੂੰ ਖਤਮ ਕਰਨ ਦੇ ਲਈ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ। ਪੜ੍ਹੇ-ਲਿਖੇ ਲੋਕ ਸੜਕਾਂ ''ਤੇ ਭਟਕਣ ਨੂੰ ਮਜਬੂਰ ਹਨ। ਸਰਕਾਰ ਰਾਂਖਵਾਕਰਨ ਨੂੰ ਖਤਮ ਕਰਨ ਦੀ ਬਜਾਏ ਉਸ ਨੂੰ ਉਤਸ਼ਾਹਤ ਕਰਦੀ ਹੈ ਜੋ ਨਿੰਦਾਯੋਗ ਹੈ। ਸਾਰਿਆਂ ਨੂੰ ਬਰਾਬਰ ਸਿੱਖਿਆ ਅਤੇ ਰੋਜ਼ਗਾਰ ਗੇ ਮੌਕੇ ਮਿਲਣੇ ਚਾਹੀਦੇ ਹਨ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ''ਚ ਵੀ ਸਰਕਾਰ ਅਸਫਲ ਰਹੀ ਹੈ।- ਗੁਰੂਨਾਨਕਦਿੱਤਾ ਸਿੰਘ ਹਮੀਰਪੁਰ ਅਤੇ ਗੌਰਵ ਸ਼ਰਮਾ 
ਖੇਤਰ ''ਚ ਕੁਝ ਵਿਕਾਸ ਦੇ ਕੰਮ ਹੋਏ ਹਨ ਪਰ ਵਿਦਿਆਰਥੀਆਂ ਦੇ ਲਈ ਕੋਈ ਵਿਸ਼ੇਸ਼ ਯੋਜਨਾ ਨਹੀਂ ਲਿਆਂਦੀ ਗਈ। ਪੜ੍ਹ-ਲਿਖ ਦੇ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਪੈਸੇ ਕਮਾਉਣ ਲਈ ਮਜਬੂਰ ਹਨ। ਜੇਕਰ ਉਨ੍ਹਾਂ ਨੂੰ ਸੂਬੇ ''ਚ ਹੀ ਚੰਗਾ ਕੰਮ ਮਿਲ ਜਾਵੇ ਤਾਂ ਲੋਕ ਬਾਹਰ ਨਾ ਜਾ ਕੇ ਆਪਣੇ ਪਰਿਵਾਰ ਦੇ ਨੇੜੇ ਰਹਿ ਸਕਦੇ ਹਨ। ਸਰਕਾਰ ਨੂੰ ਭ੍ਰਿਸ਼ਟਾਚਾਰ ''ਤੇ ਵੀ ਲਗਾਮ ਲਗਾਉਣੀ ਚਾਹੀਦੀ ਹੈ।- ਨਵਜੋਤ ਸਿੰਘ ਸਿਰੀਏਵਾਲਾ 
ਸਰਕਾਰ ਵਲੋਂ ਕੀਤੇ ਗਏ ਵਿਕਸਾ ਦਾ ਫਾਇਦਾ ਆਮ ਲੋਕਾਂ ਨੂੰ ਨਹੀਂ ਮਿਲ ਸਕਿਆ। ਹਲਕੇ ਦੀ ਪਾਣੀ ਦੀ ਨਿਕਾਸੀ, ਲਾਵਾਰਿਸ ਪਸ਼ੂਆਂ ਅਤੇ ਸ਼ੁੱਧ ਜਲ ਦੀ ਸਮੱਸਿਆ ਕਾਫੀ ਗੰਭੀਰ ਹੈ, ਜਿਸ ''ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਲਈ ਕੁਝ ਵਧੀਆ ਯੋਜਨਾਵਾਂ ਲਿਆਉਣ ਤਾਂਕਿ ਦੇਸ਼ ਦਾ ਭਵਿੱਖ ਸਵਰ ਸਕੇ।- ਅਸ਼ਮੀਤ ਗਰਗ ਅਤੇ ਜਤਿੰਦਰ ਸਿੰਘ ਭੱਲਾ

Related News