ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦਾ ਸਿਆਸੀ ਸਫਰ
Wednesday, Jan 11, 2017 - 01:05 PM (IST)
ਜਲੰਧਰ : ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ''ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੇ ਪਿਤਾ ਸ਼੍ਰੀ ਕਿਸ਼ੋਰੀ ਲਾਲ ਸਰਕਾਰੀ ਅਧਿਆਪਕ ਸਨ, ਜਿਨ੍ਹਾਂ ਨੂੰ 13 ਜੁਲਾਈ 1991 ਨੂੰ ਅੱਤਵਾਦੀਆਂ ਨੇ ਆਪਣਾ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਦਿੱਤਾ ਸੀ। ਖੁਦ ਜੋਸ਼ੀ ਪਰਿਵਾਰ ਸਣੇ ਆੜ੍ਹਤ, ਸ਼ੈਲਰ ਤੇ ਕੱਪੜਾ ਵਪਾਰ ਨਾਲ ਜੁੜੇ ਹੋਏ ਹਨ ਅਤੇ 30 ਸਾਲਾਂ ਤੋਂ ਆਪਣੇ ਸਿਆਸੀ ਸਫਰ ''ਚ ਤਰਨਤਾਰਨ ਜ਼ਿਲੇ ਤੋਂ ਮੰਡਲ ਤੇ ਦਿਹਾਤੀ ਜ਼ਿਲਾ ਪ੍ਰਧਾਨ ਰਹਿ ਚੁੱਕੇ ਹਨ। ਭਾਜਪਾ ਦੇ ਸਾਬਕਾ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੇ ਵਿਸ਼ੇਸ਼ ਵਿਅਕਤੀ ਰਹੇ। ਪਹਿਲੀ ਵਾਰ ਸਾਲ 2007 ''ਚ ਅੰਮ੍ਰਿਤਸਰ ਦੇ ਹਲਕਾ ਨਾਰਥ ਤੋਂ ਚੋਣਾਂ ਜਿੱਤ ਕੇ ਵਿਧਾਇਕ ਚੁਣੇ ਗਏ ਅਤੇ 2012 ''ਚ ਦੂਜੀ ਵਾਰ ਕਾਂਗਰਸੀ ਉਮੀਦਵਾਰ ਕਰਮਜੀਤ ਸਿੰਘ ਰਿੰਟੂ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕਰਕੇ ਕੈਬਨਿਟ ਮੰਤਰੀ ਬਣੇ।
