ਬਲਦਾਂ ਨਾਲ ਭਰੇ ਟਰੱਕ ਸਣੇ 10 ਅੜਿੱਕੇ

09/18/2018 11:53:18 PM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਪੁਲਸ ਨੇ ਇਕ  ਟਰੱਕ ’ਚੋਂ 12 ਬਲਦ ਵੇਚਣ  ਲਈ ਲਿਜਾਂਦੇ  10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਥਾਣਾ ਧਰਮਗਡ਼੍ਹ ਵਿਚ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਸ਼ਤ ਦੌਰਾਨ ਪਿੰਡ ਜਖੇਪਲ ਪਹੁੰਚੇ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਪਿੰਡ ਗੰਢੂਆਂ ਵੱਲੋਂ 10 ਅਣਪਛਾਤੇ ਵਿਅਕਤੀ ਇਕ 10 ਟਾਇਰੀ  ਟਰੱਕ ਵਿਚ ਤਕਰੀਬਨ 10-12 ਬਲਦ ਭੁੱਖੇ-ਪਿਆਸੇ ਰੱਖ ਕੇ ਯੂ. ਪੀ. ’ਚ ਵੇਚਣ ਲਈ ਲੈ ਕੇ ਜਾ ਰਹੇ ਹਨ। ਪੁਲਸ ਨੇ ਉਕਤ ਟਰੱਕ ’ਚੋਂ 12 ਬਲਦ ਬਰਾਮਦ ਕਰਦਿਆਂ ਸੰਜੂ ਸਿੰਘ, ਪੱਪੂ ਕੁਮਾਰ, ਵਿਨੋਦ, ਵਿਜੈ, ਸੂਰਜ, ਕਸ਼ਮੀਰਾ, ਨਰੇਸ਼ ਵਾਸੀ ਟੋਹਾਣਾ, ਮੁਹੰਮਦ ਖਲੀਲ ਵਾਸੀ ਮੁਰਾਦਾਬਾਦ, ਮੁਹੰਮਦ ਭੂਰਾ ਵਾਸੀ ਮੰਡਿਆਈ ਜ਼ਿਲਾ ਮੇਰਠ ਅਤੇ ਇਕਰਾਮ ਵਾਸੀ ਜਲਾਲਾਬਾਦ ਜ਼ਿਲਾ ਸ਼ਾਮਲੀ (ਯੂ. ਪੀ.) ਨੂੰ ਕਾਬੂ ਕੀਤਾ। 


Related News