ਹੁਣ 13,449 ਰੁਪਏ 'ਚ ਕਰੋ ਦਿੱਲੀ ਤੋਂ ਵਾਸ਼ਿੰਗਟਨ ਦੀ ਯਾਤਰਾ

09/18/2018 10:12:38 PM

ਨਵੀਂ ਦਿੱਲੀ—ਹੁਣ ਤੁਸੀਂ ਰਾਸ਼ਟਰੀ ਰਾਜਧਾਨੀ ਤੋਂ ਅਮਰੀਕਾ ਅਤੇ ਕੈਨੇਡਾ ਦੀ ਜਹਾਜ਼ ਯਾਤਰਾ ਸਿਰਫ 13,499 ਰੁਪਏ 'ਚ ਕਰ ਸਕਦੇ ਹੋ। ਆਈਸਲੈਂਡ ਦੀ ਏਅਰਲਾਈਨ ਵਾਵ (ਡਬਲਿਊ.ਓ.ਡਬਲਿਊ) ਏਅਰ ਨੇ ਆਪਣੀਆਂ ਉਡਾਨਾਂ ਲਈ ਘੱਟ ਕਿਰਾਏ ਦੀ ਪੇਸ਼ਕਸ਼ ਕੀਤੀ ਹੈ।
ਇੱਥੇ ਜਾਰੀ ਬਿਆਨ ਅਨੁਸਾਰ ਏਅਰਲਾਈਨ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਆਪਣੇ ਕੇਂਦਰ ਆਈਸਲੈਂਡ ਦੇ ਰੇਕਜਾਵਿਕ ਲਈ 7 ਸਤੰਬਰ ਤੋਂ ਉਡਾਨ ਸ਼ੁਰੂ ਕਰੇਗੀ। ਇਸ ਦੀ ਸ਼ੁਰੂਆਤ ਕਰਦੇ ਹੋਏ ਵਾਵ ਏਅਰ ਤਿੰਨ ਹਫਤਾਵਾਰ ਉਡਾਨਾਂ ਦਾ ਪਰਿਚਾਲਨ ਕਰੇਗੀ। ਕੰਪਨੀ ਇਨ੍ਹਾਂ ਉਡਾਨਾਂ ਦੇ ਰਾਹੀ ਆਪਣੇ ਕੇਂਦਰ ਰੇਕਜਾਵਿਕ ਦੇ ਰਾਸਤੇ ਯਾਤਰੀਆਂ ਨੂੰ ਉਤਰ ਅਮਰੀਕਾ ਅਤੇ ਯੂਰਪ ਨਾਲ ਜੋੜੇਗੀ। ਬਾਅਦ 'ਚ ਉਡਾਨਾਂ ਦੀ ਗਿਣਤੀ ਵੱਧ ਕੇ ਹਫਤੇ 'ਚ ਪੰਜ ਕੀਤੀ ਜਾਵੇਗੀ। 

PunjabKesari
ਏਅਰਲਾਈਨ ਦੇ ਜਾਰੀ ਬਿਆਨ ਅਨੁਸਾਰ ਯਾਤਰੀ 13,499 ਰੁਪਏ ਦਾ ਕਿਰਾਇਆ ਦੇ ਕੇ ਸ਼ਿਕਾਗੋ, ਓਰਲੈਂਡੋ, ਨੇਵਾਰਕ ਡੇਟ੍ਰਾਅਟ, ਸੈਨ ਫਰਾਂਸਿਸਕੋ, ਬਾਲਟੀਮੋਰ, ਬੋਸਟਨ, ਲਾਸ ਏਂਜਲਸ, ਵਾਸ਼ਿੰਗਟਨ ਡੀ.ਸੀ., ਸੇਂਟਰਲੁਈ ਵਰਗੇ ਸ਼ਹਿਰਾਂ ਦੀ ਹਵਾਈ ਯਾਤਰਾ ਕਰ ਸਕਦੇ ਹਨ। ਕਿਰਾਏ 'ਚ ਟੈਕਸ ਸ਼ਾਮਲ ਹੈ। ਇਹ ਕਿਰਾਇਆ ਟੋਰਾਂਟੋ ਅਤੇ ਮਾਨਟ੍ਰਿਅਲ ਲਈ ਵੀ ਹੋਵੇਗਾ। ਇਹ ਦਸੰਬਰ 2018 ਤੋਂ ਮਾਰਚ 2019 ਦੇ ਵਿਚਾਲੇ ਨਵੀਂ ਦਿੱਲੀ ਤੋਂ ਉਕਤ ਟਿਕਾਣੇ ਲਈ ਹੋਵੇਗਾ।  


Related News