ਮਹਿਲਾ ਨੂੰ ਕੁੱਟਣ ਵਾਲੇ ਵਿਅਕਤੀ ਦੇ ASI ਪਿਤਾ ''ਤੇ ਡਿੱਗੀ ਗਾਜ, ਦਿੱਲੀ ਪੁਲਸ ਨੇ ਕੀਤਾ ਮੁਅੱਤਲ

09/18/2018 3:45:50 PM

ਨਵੀਂ ਦਿੱਲੀ— ਦਿੱਲੀ ਪੁਲਸ ਨੇ ਸੋਮਵਾਰ ਨੂੰ ਉਸ ਸਹਾਇਕ ਪੁਲਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ, ਜਿਸ ਦਾ ਬੇਟਾ ਇਕ ਵੀਡੀਓ 'ਚ ਮਹਿਲਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਦਾ ਦਿਖਾਈ ਦੇ ਰਿਹਾ ਸੀ। ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਪੁਲਸ ਨੇ ਕਿਹਾ ਕਿ ਮੱਧ ਜ਼ਿਲੇ 'ਚ ਤਾਇਨਾਤ ਅਸ਼ੋਕ ਕੁਮਾਰ ਨੂੰ ਪੀੜਤਾ ਦੇ ਪਰਿਵਾਰ ਨੂੰ ਧਮਕਾਉਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ। 

PunjabKesari
ਪੁਲਸ ਨੇ ਉਤਮ ਨਗਰ ਥਾਣੇ 'ਚ ਦਰਜ ਮਾਮਲੇ ਦੇ ਸੰਬੰਧ 'ਚ ਪੁਲਸ ਕਰਮਚਾਰੀ ਦੇ 21 ਸਾਲਾ ਬੇਟੇ ਰੋਹਿਮ ਤੋਮਰ, ਜਿੱਥੇ ਘਟਨਾ ਵਾਪਰੀ ਉਸ ਕਾਲ ਸੈਂਟਰ ਦੇ ਮਾਲਕ ਅਲੀ ਹਸਨ ਅਤੇ ਵੀਡੀਓ ਬਣਾਉਣ ਵਾਲੇ ਚੁਤੁਰਥ ਸ਼੍ਰੇਣੀ ਕਰਮਚਾਰੀ ਨੂੰ ਪੁੱਛਗਿਛ ਲਈ ਹਿਰਾਸਤ 'ਚ ਲਿਆ ਹੈ। 

PunjabKesari
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਿੱਲੀ ਪੁਲਸ ਪਟਨਾਇਕ ਨੂੰ ਮਾਮਲੇ 'ਚ ਜ਼ਰੂਰੀ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਦੇ ਬਾਅਦ ਰੋਹਿਮ ਤੋਮਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਸੀ। ਦਿੱਲੀ ਮਹਿਲਾ ਕਮਿਸ਼ਨ ਨੇ ਵੀ ਇਸ ਬਾਬਤ ਨਗਰ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ।


Related News