ਆਰਬਿਟ੍ਰੇਸ਼ਨ ਕੇਸ ਹਾਰੀ ਇੰਫੋਸਿਸ, ਰਾਜੀਵ ਬੰਸਲ ਨੂੰ ਦੇਣੇ ਹੋਣਗੇ 12.17 ਕਰੋੜ ਰੁਪਏ ਅਤੇ ਵਿਆਜ

09/18/2018 3:42:38 PM

ਨਵੀਂ ਦਿੱਲੀ— ਆਈ.ਟੀ. ਕੰਪਨੀ ਇੰਫੋਸਿਸ ਨੂੰ ਉਸ ਦੇ ਸਾਬਕਾ ਚੀਫ ਫਾਈਨਾਂਸ਼ੀਅਲ ਅਫਸਰ ਰਾਜੀਵ ਬੰਸਲ ਨੂੰ 12.17 ਕਰੋੜ ਰੁਪਏ ਦੇਣ ਦੇ ਆਦੇਸ਼ ਮਿਲਿਆ ਹੈ। ਇਸ ਕੰਪਨੀ ਨੂੰ ਇਸ ਰਾਸ਼ੀ 'ਤੇ ਵਿਆਜ ਵੀ ਅਦਾ ਕਰਨਾ ਹੋਵੇਗਾ। ਬੰਸਲ ਦੇ ਪੱਖ 'ਚ ਇਹ ਆਦੇਸ਼ ਆਰਬਿਟ੍ਰੇਸ਼ਨ ਟਰਾਈਬਿਊਨਲ ਦੇ ਸਾਹਮਣੇ ਲੈ ਕੇ ਗਏ ਸਨ। ਬੰਸਲ ਨੇ ਦੋਸ਼ ਲਗਾਇਆ ਸੀ ਕਿ ਕੰਪਨੀ ਨੇ ਉਨ੍ਹਾਂ ਨੂੰ 17.38 ਕਰੋੜ ਰੁਪਏ ਦੀ ਪੂਰੀ ਸੇਵਰੈਂਸ ਰਾਸ਼ੀ ਨਹੀਂ ਦਿੱਤੀ। 
ਬੰਸਲ ਨੇ 2015 'ਚ ਇੰਫੋਸਿਸ ਨੂੰ ਛੱਡ ਦਿੱਤਾ ਸੀ ਅਤੇ ਉਹ ਕੰਪਨੀ ਛੱਡਣ ਤੋਂ ਬਾਅਦ 17.38 ਕਰੋੜ ਰੁਪਏ ਦੇ ਸੇਵਰੈਂਸ ਪੇਮੈਂਟ ਦੀ ਉਮੀਦ ਕਰ ਰਹੇ ਸਨ। ਮਗਰ ਕੰਪਨੀ ਨੇ ਉਨ੍ਹਾਂ ਨੂੰ ਸਿਰਫ 5.2 ਕਰੋੜ ਰੁਪਏ ਹੀ ਦਿੱਤੇ ਅਤੇ ਬਾਕੀ ਰਾਸ਼ੀ ਇਹ ਕਹਿੰਦੇ ਹੋਏ ਰੋਕ ਲਈ ਕਿ ਬੰਸਲ ਕੁਝ ਜ਼ਿੰਮੇਵਾਰੀਆਂ ਦੇ ਪਾਲਨ ਨਹੀਂ ਕਰ ਸਕੇ। ਇਸ ਦੇ ਬਾਅਦ ਇਸ ਮਾਮਲੇ ਨੂੰ ਆਰਬਿਟ੍ਰੇਸ਼ਨ 'ਚ ਲੈ ਗਏ। ਇਸ ਤੋਂ ਬਾਅਦ ਇੰਫੋਸਿਸ ਨੇ ਬੰਸਲ ਦੇ ਖਿਲਾਫ ਕਾਊਂਟਰ ਕਲੇਮ ਦਾਇਰ ਕਰਦੇ ਹੋਏ ਪਹਿਲਾਂ ਦਿੱਤੇ ਗਏ 5.2 ਕਰੋੜ ਰੁਪਏ ਦੇ ਸੇਵਰੈਂਸ ਨੂੰ ਰੀਫੰਡ ਕਰਨ ਅਤੇ ਬਾਕੀ ਨੁਕਸਾਨਾਂ ਦੀ ਭਰਪਾਈ ਕਰਨ ਨੂੰ ਕਿਹਾ।  
ਬੰਸਲ ਨੇ ਸੇਵਰੈਂਸ ਪੈਕੇਜ ਨੂੰ ਲੈ ਕੇ ਇੰਫੋਸਿਸ 'ਚ ਕਾਰਪੋਰੇਟ ਗਵਰਨੈਂਸ ਇਸ਼ੂ ਖੜ੍ਹਾ ਹੋ ਗਿਆ ਸੀ। 2017 'ਚ ਲਗਭਗ ਪੂਰੇ ਸਾਲ ਇਹ ਮਾਮਲਾ ਚੱਲਿਆ। ਕੰਪਨੀ ਦੇ ਫਾਊਂਡਰ ਐੱਨ. ਆਰ. ਨਾਰਾਇਣ ਮੂਰਤੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੇਵਰੈਂਸ ਪੈਕੇਜ ਬੰਦ ਨੂੰ ਚੁੱਪ ਰਹਿਣ ਦੇ ਲਈ ਦਿੱਤਾ ਗਿਆ ਹੈ। ਇਸ ਮਾਮਲੇ ਕਾਰਨ ਇੰਫੋਸਿਸ ਦੇ ਉਸ ਸਮੇਂ ਦੇ ਸੀ.ਈ.ਓ. ਵਿਸ਼ਾਲ ਸਿੱਕਾ ਅਤੇ ਚਾਰ ਬੋਰਡ ਮੈਂਬਰਾਂ ਨੂੰ ਜਾਣਾ ਪਿਆ ਸੀ। ਇਸ 'ਚ ਇੰਫੋਸਿਸ ਦੇ ਉਸ ਸਮੇਂ ਦੇ ਚੇਅਰਮੈਨ ਆਰ. ਸੇਸ਼ਾਸਾਯੀ ਵੀ ਸ਼ਾਮਲ ਸਨ।


Related News