16 ਸਾਲਾ ਬੱਚੀ ਨੇ ਘਰ ਦੀ ਆਰਥਿਕ ਤੰਗੀ ਕਾਰਨ ਲਿਆ ਫਾਹਾ

09/18/2018 1:14:04 AM

ਨਿਹਾਲ ਸਿੰਘ ਵਾਲਾ, ਬਿਲਾਸਪੁਰ, (ਬਾਵਾ, ਜਗਸੀਰ)- ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਲੋਹਾਰਾ ਨਿਵਾਸੀ ਭੋਲਾ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਜ਼ਿਲਾ ਮੋਗਾ ਦੀ 16 ਸਾਲਾ ਲਡ਼ਕੀ ਕੰਤੋਂ ਕੌਰ ਨੇ ਘਰ ਦੀ ਆਰਥਿਕ ਚੱਲ ਰਹੀ ਗਰੀਬੀ ਦੇ ਚੱਲਦੇ ਕਮਰੇ ’ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ  ਅਨੁਸਾਰ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਸੀ, ਪਰ ਮਹਿੰਗਾਈ ਦੇ ਚੱਲਦੇ ਘਰ ਦਾ ਪੁੂਰਾ ਖਰਚਾ ਨਹੀਂ ਚੱਲਦਾ ਸੀ। ਉਸਦਾ ਪਿਤਾ ਜੋ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਮਾਤਾ ਘਰ ’ਚ ਕੰਮ ਕਰਦੀ ਹੈ। ਦੋ ਭਰਾਵਾਂ ਦੀ ਭੈਣ ਨੇ ਆਪਣੇ ਪਿਤਾ ਜੋ ਮਜ਼ਦੂੁਰੀ ਕਰਦਾ ਹੈ ’ਤੇ ਬੋਝ ਨਾ ਬਨਣ ਦਾ ਫੈਸਲਾ ਲੈਂਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੋਗਾ ਦੇ ਸਿਵਲ ਹਸਪਤਾਲ ’ਚ ਲਾਸ਼ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ।


Related News