ਨਜਾਇਜ਼ ਸ਼ਰਾਬ ਸਮੇਤ ਮਹਿਲਾ ਗ੍ਰਿਫਤਾਰ

09/17/2018 7:02:12 PM

ਫਾਜ਼ਿਲਕਾ, (ਲੀਲਾਧਰ)— ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਮੁਹੱਲਾ ਅੰਨੀ ਦਿੱਲੀ ਨੇੜੇ ਇਕ ਮਹਿਲਾ ਨੂੰ 25 ਬੌਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਏ. ਐਸ. ਆਈ. ਕਰਨੈਲ ਸਿੰਘ ਨੂੰ ਗੁਪਤਾ ਸੂਚਨਾ ਮਿਲੀ ਸੀ ਜਿਸ ਦੌਰਾਨ ਸਰੋਜ ਰਾਣੀ ਵਾਸੀ ਮੁਹੱਲਾ ਅੰਨੀ ਦਿੱਲੀ ਫਾਜ਼ਿਲਕਾ ਦੇ ਘਰ ਉਨ੍ਹਾਂ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਉਕਤ ਮਹਿਲਾ ਦੇ ਘਰੋਂ 25 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਸ਼ਰਾਬ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ।


Related News