ਗੱਡੀ 'ਚੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ

09/17/2018 6:33:57 PM

ਕੋਟਕਪੂਰਾ, (ਨਰਿੰਦਰ)— ਕੋਟਕਪੂਰਾ-ਜੈਤੋ ਰੇਲ ਲਾਇਨ ਦੇ ਰੋਮਾਣਾ ਅਲਬੇਲ ਸਿੰਘ ਸਟੇਸ਼ਨ ਨੇੜੇ ਇਕ ਨੌਜਵਾਨ ਦੀ ਗੱਡੀ 'ਚੋਂ ਡਿੱਗਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਜੀ. ਆਰ. ਪੀ. ਰੇਲਵੇ ਪੁਲਸ ਚੌਂਕੀ ਕੋਟਕਪੂਰਾ ਦੇ ਇੰਚਾਰਜ ਜਸਪਾਲ ਸ਼ਰਮਾ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਕਾਰਵਾਈ ਅਮਲ 'ਚ ਲਿਆਂਦੀ । ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਜਸਪਾਲ ਸ਼ਰਮਾ ਨੇ ਦੱਸਿਆ ਕਿ ਰਿਵਾੜੀ-ਫਾਜ਼ਿਲਕਾ ਗੱਡੀ ਅੱਜ (ਸੋਮਵਾਰ) ਦੁਪਹਿਰ ਰੋਮਾਣਾ ਅਲਬੇਲ ਸਿੰਘ ਸਟੇਸ਼ਨ ਕੋਲ ਪੁੱਜੀ ਤਾਂ ਕਰੀਬ 24 ਸਾਲਾਂ ਦਾ ਇਕ ਨੌਜਵਾਨ ਅਚਾਨਕ ਗੱਡੀ 'ਚੋਂ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਕੋਟਕਪੂਰਾ ਦੀ ਮੋਰਚਰੀ 'ਚ ਪਛਾਣ ਲਈ 72 ਘੰਟਿਆਂ ਲਈ ਰੱਖਿਆ ਗਿਆ ਹੈ । 


Related News