ਸੌਂਗੀ ਖਾਣ ਤੋਂ ਬਾਅਦ ਕੋਸਾ ਪਾਣੀ ਪੀਣ ਨਾਲ ਸਰੀਰ ਹੁੰਦੇ ਹਨ ਕਈ ਫਾਇਦੇ

09/16/2018 11:54:50 AM

ਨਵੀਂ ਦਿੱਲੀ— ਅਸੀਂ ਲੋਕਾਂ ਨੇ ਅਕਸਰ ਆਪਣੇ ਵੱਡੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਮੇਵੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਜੋ ਗੱਲ ਕਾਫੀ ਹੱਦ ਤਕ ਸਹੀ ਵੀ ਹੈ। ਡ੍ਰਾਈ ਫਰੂਟਸ ਵਿਚ ਬਾਦਾਮ, ਕਾਜੂ, ਅਖਰੋਟ, ਪਿਸਤਾ, ਸੌਂਗੀ ਆਦਿ ਸ਼ਾਮਿਲ ਹੁੰਦੇ ਹਨ। ਉਂਝ ਹੀ ਜੇ ਤੁਸੀਂ ਰੋਜ਼ ਸਵੇਰੇ ਇਕੱਲੀ ਸੌਂਗੀ ਦੇ ਕੁਝ ਦਾਨਿਆਂ ਦੀ ਵਰਤੋਂ ਕਰੋ ਅਤੇ ਨਾਲ ਹੀ ਕੋਸਾ ਪਾਣੀ ਪੀਓ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਆਓ ਜਾਣਦੇ ਹਾਂ ਸੌਂਗੀ ਖਾਣ ਦੇ ਬਾਅਦ  ਕੋਸਾ ਪਾਣੀ ਪੀਣ ਕੁਝ ਫਾਇਦੇ...

PunjabKesari
1. ਅੱਖਾਂ ਦੀ ਰੌਸ਼ਨੀ ਵਧਦੀ ਹੈ
ਵਿਟਾਮਿਨ ਈ ਦੀ ਕਮੀ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਸੌਂਗੀ ਵਿਚ ਵਿਟਾਮਿਨ ਏ ਹੁੰਦਾ ਹੈ ਇਸ ਲਈ ਇਸ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਇਸ ਨਾਲ ਅੱਖਾਂ ਦੀਆਂ ਹੋਰ ਵੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 
2. ਖੂਨ ਦੀ ਕਮੀ 
ਸੌਂਗੀ ਵਿਚ ਲੋਹ ਤੱਤ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਨਾਲ ਕੋਸੇ ਪਾਣ ਦੀ ਵਰਤੋਂ ਕਰਨ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ। ਸਰੀਰ ਵਿਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਔਰਤਾਂ ਨੂੰ ਇਸ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ।
3. ਕਬਜ਼ ਤੋਂ ਰਾਹਤ
ਕਬਜ਼ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਕਈ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜੇ ਤੁਸੀਂ ਵੀ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ 8 ਦਿਨ ਲਗਾਤਾਰ ਸੌਂਗੀ ਦੀ ਵਰਤੋਂ ਕਰੋ ਅਤੇ ਉਸ ਤੋਂ ਬਾਅਦ ਕੋਸੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਪਾਚਨ ਕਿਰਿਆ ਸਹੀ ਰਹੇਗੀ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। 
4. ਭਾਰ ਵਧਾਏ
ਜੇ ਤੁਸੀਂ ਵੀ ਦੁਬਲੇਪਨ ਨਾਲ ਪ੍ਰੇਸ਼ਾਨ ਹੋ ਅਤੇ ਕੁਝ ਵੀ ਖਾਣ ਨਾਲ ਭਾਰ ਨਹੀਂ ਵਧਦਾ ਤਾਂ ਤੁਸੀਂ ਸੌਂਗੀ ਨੂੰ ਕੇਲੇ ਅਤੇ ਦੁੱਧ ਨਾਲ ਖਾਓ। ਇਸ ਨਾਲ ਕਾਫੀ ਚੰਗਾ ਨਤੀਜਾ ਮਿਲੇਗਾ। 


Related News