ਪੀ. ਐੱਮ. ਥੈਰੇਸਾ ਮੇਅ ਨੇ ਕਿਹਾ— ਬ੍ਰਿਟੇਨ ਦੇ ਭਵਿੱਖ ਬਾਰੇ ਸੋਚਦੀ ਹਾਂ

09/16/2018 11:38:38 AM

ਲੰਡਨ (ਭਾਸ਼ਾ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਐਤਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜੌਨਸਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਲੀਡਰਸ਼ਿਪ ਦੀ ਹੋੜ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਤੋਂ ਪਰੇਸ਼ਾਨ ਹੈ। ਥੈਰੇਸਾ ਮੇਅ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਉਹ ਆਪਣੇ ਭਵਿੱਖ ਤੋਂ ਜ਼ਿਆਦਾ ਬ੍ਰੈਗਜ਼ਿਟ ਸਮਝੌਤੇ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇੱਥੇ ਦੱਸ ਦੇਈਏ ਕਿ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਵਿਚ 6 ਮਹੀਨੇ ਦਾ ਸਮਾਂ ਬਚਿਆ ਹੈ। 

ਇੰਟਰਵਿਊ ਦੌਰਾਨ ਥੈਰੇਸਾ ਪੂਰੀ ਤਰ੍ਹਾਂ ਨਾਲ ਅਨੁਚਿਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਜੌਨਸਨ 'ਤੇ ਜਮ ਕੇ ਵਰ੍ਹੀ। ਜੌਨਸਨ ਨੇ ਕਿਹਾ ਸੀ ਕਿ ਬ੍ਰੈਗਜ਼ਿਟ ਲਈ ਥੈਰੇਸਾ ਮੇਅ ਦੀ ਜੋ ਯੋਜਨਾ ਹੈ, ਉਹ ਬ੍ਰਿਟੇਨ ਲਈ ਆਤਮਘਾਤੀ ਹੈ। ਜੌਨਸਨ ਨੂੰ ਥੈਰੇਸਾ ਦਾ ਸਭ ਤੋਂ ਵੱਡਾ ਮੁਕਾਬਲੇਬਾਜ਼ ਮੰਨਿਆ ਜਾਂਦਾ ਹੈ। ਅਹੁਦੇ 'ਤੇ ਬਣੇ ਰਹਿਣ ਬਾਰੇ ਉਨ੍ਹਾਂ ਦੀ ਯੋਜਨਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਥੈਰੇਸਾ ਨੇ ਕਿਹਾ, ''ਮੈਂ ਥੋੜ੍ਹੀ ਪਰੇਸ਼ਾਨ ਹੋ ਜਾਂਦੀ ਹਾਂ ਪਰ ਇਹ ਚਰਚਾ ਮੇਰੇ ਭਵਿੱਖ ਬਾਰੇ ਨਹੀਂ ਹੈ, ਇਹ ਬ੍ਰਿਟੇਨ ਦੇ ਲੋਕਾਂ ਅਤੇ ਬ੍ਰਿਟੇਨ ਦੇ ਭਵਿੱਖ ਬਾਰੇ ਹੈ।'' ਥੈਰੇਸਾ ਨੇ ਕਿਹਾ ਕਿ ਮੈਂ ਇਸ 'ਤੇ ਧਿਆਨ ਕੇਂਦਰਿਤ ਕਰ ਰਹੀ ਹਾਂ ਅਤੇ ਸਾਨੂੰ ਸਾਰਿਆਂ ਨੂੰ ਅਜਿਹਾ ਕਰਨਾ ਚਾਹੀਦਾ ਹੈ। ਇਹ ਯਕੀਨੀ ਕਰਨਾ ਮਹੱਤਵਪੂਰਨ ਹੈ ਕਿ ਯੂਰਪੀ ਸੰਘ ਨਾਲ ਚੰਗਾ ਸਮਝੌਤਾ ਹੋਵੇ, ਜੋ ਬ੍ਰਿਟੇਨ ਦੇ ਲੋਕਾਂ ਲਈ ਵੀ ਫਾਇਦੇਮੰਦ ਹੋਵੇ।


Related News