ਪਪੀਤੇ ''ਤੇ ਨਿੰਬੂ ਦਾ ਰਸ ਪਾ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

09/12/2018 10:46:58 AM

ਨਵੀਂ ਦਿੱਲੀ— ਪਪੀਤਾ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਹਰ ਮੌਸਮ 'ਚ ਮਿਲਣ ਵਾਲਾ ਪਪੀਤੇ ਦੀ ਵਰਤੋਂ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੀ ਹੈ। ਕੱਚਾ ਅਤੇ ਪੱਕਾ ਪਪੀਤਾ ਦੋਵੇਂ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਪਪੀਤੇ ਅਤੇ ਨਿੰਬੂ ਦੀ ਇਕੱਠੀ ਵਰਤੋਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸ ਰਹੇ ਹਾਂ। ਵਿਟਾਮਿਨਸ, ਫਾਈਬਰ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਅਤੇ ਪ੍ਰੋਟੀਨ ਨਾਲ ਭਰਪੂਰ ਨਿੰਬੂ ਅਤੇ ਪਪੀਤੇ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਤਾਂ ਆਓ ਜਾਣਦੇ ਹਾਂ ਪਪੀਤੇ ਅਤੇ ਨਿੰਬੂ ਦੀ ਇਕੱਠੀ ਵਰਤੋਂ ਨਾਲ ਤੁਸੀਂ ਕਿਹੜੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
 

1. ਕਬਜ਼
ਪਪੀਤੇ ਦੇ ਟੁੱਕੜਿਆਂ 'ਚ ਨਿੰਬੂ ਦਾ ਰਸ, ਕਾਲੀ ਮਿਰਚ ਪਾਊਡਰ ਅਤੇ ਸੇਂਧਾ ਨਮਕ ਮਿਲਾ ਕੇ ਵਰਤੋਂ ਕਰੋ। ਇਸ 'ਚ ਮੌਜੂਦ ਪਪਾਈਨ ਨਾਂ ਦਾ ਅੰਜ਼ਾਈਮ ਭੋਜਨ ਪਚਾਉਣ 'ਚ ਮਦਦ ਕਰਦਾ ਹੈ। ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਦਸਤ ਅਤੇ ਯੂਰਿਨ ਦੀ ਸਮੱਸਿਆ ਵੀ ਨਹੀਂ ਹੁੰਦੀ।
 

2. ਲੀਵਰ ਸਿਰੋਸਿਸ
ਪਪੀਤਾ ਲੀਵਰ ਨੂੰ ਮਜ਼ਬੂਤ ਕਰਦਾ ਹੈ ਤਾਂ ਨਿੰਬੂ ਸਰੀਰ 'ਚੋਂ ਵਿਸ਼ਾਕਤ ਪਦਾਰਥਾਂ ਨੂੰ ਕੱਢਣ 'ਚ ਵੀ ਮਦਦ ਕਰਦਾ ਹੈ। ਰੋਜ਼ਾਨਾ 2 ਚੱਮਚ ਪਪੀਤੇ ਦੇ ਰਸ 'ਚ 1/2 ਚੱਮਚ ਨਿੰਬੂ ਦਾ ਰਸ ਮਿਲਾ ਕੇ 4 ਹਫਤਿਆਂ ਤਕ ਇਸ ਦੀ ਵਰਤੋਂ ਕਰੋ। ਦਿਨ 'ਚ 3 ਵਾਰ ਇਸ ਦੀ ਵਰਤੋਂ ਨਿਯਮਿਤ ਰੂਪ 'ਚ ਕਰਨ ਨਾਲ ਤੁਹਾਨੂੰ ਲੀਵਰ ਸਿਰੋਸਿਸ ਤੋਂ ਛੁਟਕਾਰਾ ਮਿਲਦੀ ਹੈ।
 

3. ਕੈਂਸਰ ਤੋਂ ਬਚਾਅ
ਇਸ ਦੀ ਵਰਤੋਂ ਕੋਲਨ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਬਲੱਡ ਕੈਂਸਰ ਆਦਿ ਕੋਸ਼ੀਕਾਵਾਂ 'ਤੇ ਵਿਪਰੀਤ ਪ੍ਰਭਾਵ ਪਾਉਂਦਾ ਹੈ। ਇਸ ਨਾਲ ਤੁਸੀਂ ਕੈਂਸਰ ਦੇ ਖਤਰੇ ਤੋਂ ਬਚੇ ਰਹਿ ਸਕਦੇ ਹੋ।
 

4. ਅੱਖਾਂ ਲਈ ਫਾਇਦੇਮੰਦ
ਪਪੀਤੇ ਅਤੇ ਨਿੰਬੂ 'ਚ ਮੌਜੂਦ ਕੈਲਸ਼ੀਅਮ, ਕੈਰੋਟੀਨ, ਵਿਟਾਮਿਨ ਏ, ਬੀ, ਸੀ ਅਤੇ ਡੀ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਅੱਖਾਂ ਦੀ ਰੌਸ਼ਨੀ ਚੰਗੀ ਬਣਾਈ ਰੱਖਣ ਦੇ ਨਾਲ-ਨਾਲ ਇਸ ਦੀ ਵਰਤੋਂ ਕਰਨ ਨਾਲ ਚਸ਼ਮਾ ਵੀ ਉਤਰ ਜਾਂਦਾ ਹੈ।
 

5. ਭਾਰ ਘਟਾਉਣ 'ਚ ਮਦਦਗਾਰ
ਸਵੇਰੇ ਖਾਲੀ ਪੇਟ ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਨਿੰਬੂ ਅਤੇ ਪਪੀਤੇ 'ਚ ਪੈਕਟਿਨ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਜੋ ਕਿ ਭੁੱਖ ਨੂੰ ਕੰਟਰੋਲ ਕਰਦਾ ਹੈ। ਪੇਟ ਨੂੰ ਭਰਿਆ-ਭਰਿਆ ਮਹਿਸੂਸ ਕਰਵਾਉਣ ਦੇ ਨਾਲ-ਨਾਲ ਇਹ ਅੰਤੜੀਆਂ ਦੇ ਕਾਰਜ ਨੂੰ ਵੀ ਠੀਕ ਰੱਖਦਾ ਹੈ, ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
 

6. ਦਿਲ ਲਈ ਫਾਇਦੇਮੰਦ
ਪਪੀਤਾ ਅਤੇ ਨਿੰਬੂ ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ, ਜੋ ਕਿ ਧਮਨੀਆਂ 'ਚ ਕੋਲੈਸਟਰੋਲ ਦੇ ਨਿਰਮਾਣ ਦਾ ਕੰਮ ਕਰਦਾ ਹੈ। ਕੋਲੈਸਟਰੋਲ ਦੀ ਜ਼ਿਆਦਾ ਮਾਤਰਾ ਧਮਨੀਆਂ ਨੂੰ ਬਲਾਕ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਕਰਦਾ ਹੈ। ਅਜਿਹੇ 'ਚ ਪਪੀਤਾ ਅਤੇ ਨਿੰਬੂ ਦੀ ਇਕੱਠੀ ਵਰਤੋਂ ਕਰਨ ਨਾਲ ਨਸਾਂ 'ਚ ਖੂਨ ਦਾ ਸੰਚਾਰ ਸੁਚਾਰੂ ਰੂਪ ਨਾਲ ਕੰਮ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਬਲਾਕੇਜ ਦੀ ਸਮੱਸਿਆ ਨਹੀਂ ਹੁੰਦੀ।
 

7. ਬਲੱਡ ਪ੍ਰੈਸ਼ਰ ਕੰਟਰੋਲ
ਨਿੰਬੂ ਅਤੇ ਪਪੀਤੇ 'ਚ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਗੁਣ ਹੁੰਦੇ ਹਨ। ਇਨ੍ਹਾਂ ਦੋਵਾਂ ਦੀ ਵਰਤੋਂ ਇਕੱਠੀ ਕਰਨ ਨਾਲ ਸਰੀਰ ਰਿਲੈਕਸ ਹੋ ਜਾਂਦਾ ਹੈ ਕਿਉਂਕਿ ਇਸ ਨਾਲ ਸਰੀਰ 'ਚ ਤਨਾਅ ਦੂਰ ਕਰਨ ਦੇ ਹਾਰਮੋਨਸ ਵਧ ਜਾਂਦੇ ਹਨ। ਇਸ ਤੋਂ ਇਲਾਵਾ ਪਪੀਤੇ ਅਤੇ ਨਿੰਬੂ ਦੀ ਵਰਤੋਂ ਕਰਨ ਨਾਲ ਬਦਲਦੇ ਮੌਸਮ 'ਚ ਹੋਣ ਵਾਲੇ ਇਨਫੈਕਸ਼ਨ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।


Related News