ਹਵਾਈ ਦੇ ਕਿਲਾਯਾ ਜੁਆਲਾਮੁਖੀ 'ਚ ਧਮਾਕਾ, ਪੂਰਾ ਟਾਪੂ ਹੋਇਆ ਨਸ਼ਟ

07/19/2018 4:22:11 PM

ਹੋਨੋਲੁਲੂ (ਬਿਊਰੋ)— ਅਮਰੀਕਾ ਦੇ ਸੂਬੇ ਹਵਾਈ ਦੇ ਕਿਲਾਯਾ ਜੁਆਲਾਮੁਖੀ ਵਿਚ ਬੁੱਧਵਾਰ (18 ਜੁਲਾਈ) ਨੂੰ ਦੁਬਾਰਾ ਧਮਾਕਾ ਹੋਇਆ। ਇਸ ਵਾਰ ਇਹ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੇ ਲਾਵਾ ਨਾਲ ਹਵਾਈ ਟਾਪੂ ਦਾ ਢਾਂਚਾ ਹੀ ਨਸ਼ਟ ਹੋ ਗਿਆ। ਹਵਾਈ ਦੀ ਹਾਊਸਿੰਗ ਡਿਵੈਲਪਮੈਂਟ, ਭੂ-ਵਿਗਿਆਨੀ ਅਤੇ ਸਿਵਲ ਰੱਖਿਆ ਅਥਾਰਿਟੀ ਵੱਲੋਂ ਇਹ ਗੱਲ ਕਹੀ ਗਈ ਹੈ। ਹਵਾਈ ਟਾਪੂ ਵਿਚ ਬੀਤੇ 11 ਹਫਤਿਆਂ ਤੋਂ ਫੁੱਟ ਰਿਹਾ ਖਤਰਨਾਕ ਜੁਆਲਾਮੁਖੀ ਕਿਲਾਯਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਜੁਆਲਾਮੁਖੀ ਦਾ ਲਾਵਾ ਹੁਣ ਪ੍ਰਸ਼ਾਂਤ ਮਹਾਸਾਗਰ ਵੱਲ ਵੱਧ ਰਿਹਾ ਹੈ। ਇਸ ਲਾਵਾ ਕਾਰਨ ਹੁਣ ਕਈ ਜ਼ਹਿਰੀਲੀਆਂ ਗੈਸਾਂ ਅਤੇ ਸ਼ੀਸ਼ੇ ਦੇ ਟੁੱਕੜੇ ਵਾਤਾਵਰਣ ਵਿਚ ਮਿਲ ਗਏ ਹਨ। ਇਸ ਕਾਰਨ ਇੱਥੋਂ ਦੇ ਨਾਗਰਿਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਮੁਤਾਬਕ ਲਾਵਾ ਵਿਚੋਂ ਹਾਈਡ੍ਰੋਕਲੋਰਿਕ ਐਸਿਡ ਅਤੇ ਸ਼ੀਸ਼ੇ ਦੇ ਟੁੱਕੜਿਆਂ ਨਾਲ ਭਾਫ ਨਿਕਲ ਰਹੀ ਹੈ ਜੋ ਕਿ ਹਵਾ ਵਿਚ ਘੁਲ ਚੁੱਕੀ ਹੈ।
ਇੱਥੋਂ ਦੀ ਸਿਵਲ ਸੁਰੱਖਿਆ ਅਥਾਰਿਟੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਜੁਆਲਾਮੁਖੀ ਵਿਚ ਧਮਾਕੇ ਦਾ ਕਾਰਨ 5.3 ਦੀ ਤੀਬਰਤਾ ਵਾਲਾ ਭੂਚਾਲ ਆਉਣਾ ਸੀ। ਇਸ ਦਾ ਲਾਵਾ ਕਰੀਬ 40 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਇਸ ਕਾਰਨ ਲਿਆਲਾਨ ਵਿਚ ਇਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਵਾਈ ਵਿਚ ਬੀਤੇ 11 ਹਫਤਿਆਂ ਤੋਂ ਜੁਆਲਾਮੁਖੀ ਫੁੱਟ ਰਿਹਾ ਹੈ। ਇਸ ਜੁਆਲਾਮੁਖੀ ਕਾਰਨ ਹੁਣ ਤੱਕ 712 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਹਾਲਾਂਕਿ ਕਿਸੇ ਦੀ ਮੌਤ ਨਹੀਂ ਹੋਈ ਹੈ। ਸੋਮਵਾਰ ਨੂੰ ਜਿਹੜਾ ਧਮਾਕਾ ਹੋਇਆ, ਉਹ ਇਕ ਚੱਟਾਨ ਦੇ ਕਾਰਨ ਹੋਇਆ ਸੀ ਅਤੇ ਇਸ ਧਮਾਕੇ ਦੇ ਬਾਅਦ ਚੱਟਾਨ ਇਕ ਲਾਵਾ ਬੰਬ ਵਿਚ ਤਬਦੀਲ ਹੋ ਗਈ ਸੀ ਅਤੇ ਸਮੁੰਦਰ ਵਿਚ ਡਿੱਗ ਪਈ ਸੀ। ਇਹ ਇਕ ਕਿਸ਼ਤੀ ਦੇ ਉੱਪਰੋਂ ਦੀ ਲੰਘੀ, ਜਿਸ ਕਾਰਨ 23 ਸੈਲਾਨੀ ਜ਼ਖਮੀ ਹੋ ਗਏ ਸਨ। ਭੂ-ਵਿਗਿਆਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਇਸ ਤਰ੍ਹਾਂ ਦੇ ਧਮਾਕੇ ਹੁੰਦੇ ਰਹਿਣਗੇ।


Related News