ਮਨੀ ਲਾਂਡਰਿੰਗ : ਨਵਾਜ਼ ਵਿਰੁੱਧ ਨਵੇਂ ਸਿਰੇ ਤੋਂ ਜਾਂਚ ਸ਼ੁਰੂ

06/18/2018 10:20:28 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਵਿਰੁੱਧ ਇਕ ਪੱਤਰਕਾਰ ਦੀ ਸ਼ਿਕਾਇਤ 'ਤੇ ਉੱਥੋਂ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਪੱਤਰਕਾਰ ਨੇ ਸ਼ਰੀਫ ਪਰਿਵਾਰ ਵੱਲੋਂ ਸਾਲ 1988 ਤੋਂ ਸਾਲ 1991 ਵਿਚਕਾਰ 5.69 ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਦੇਸ਼ ਤੋਂ ਬਾਹਰ ਭੇਜਣ ਦੀ ਸ਼ਿਕਾਇਤ ਕੀਤੀ ਸੀ। ਇਕ ਅੰਗਰੇਜੀ ਅਖਬਾਰ ਨੇ ਨੈਸ਼ਨਲ ਅਕਾਊਂਟਬਿਲਟੀ ਬਿਊਰੋ (ਐੱਨ.ਏ.ਬੀ.) ਦੇ ਇਕ ਬੁਲਾਰਾ ਦੇ ਹਵਾਲੇ ਨਾਲ ਕਿਹਾ ਕਿ ਬਿਊਰੋ ਨੇ ਪੱਤਰਕਾਰ ਅਸਦ ਖਰਾਲ ਦੀ ਸ਼ਿਕਾਇਤ 'ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ ਹੈ। 
ਰਿਪੋਰਟ ਵਿਚ ਕਿਹਾ ਗਿਆ ਕਿ ਸ਼ਿਕਾਇਤ ਕਰਤਾ ਨੇ ਸ਼ਰੀਫ ਪਰਿਵਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਤੋਂ ਬਾਹਰ ਪੈਸੇ ਭੇਜਣ ਦੇ ਤਰੀਕਿਆਂ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਸ਼ਿਕਾਇਤ ਕਰਤਾ ਮੁਤਾਬਕ ਪੇਸ਼ਾਵਰ ਦੇ ਹਵਾਲਾ ਕਾਰੋਬਾਰੀ ਕੇ. ਖਾਨ ਅਤੇ ਜਮਸ਼ੇਦ ਖਾਨ ਸ਼ਰੀਫ ਪਰਿਵਾਰ ਦੇ ਬੈਂਕ ਖਾਤਿਆਂ ਤੋਂ ਭਾਰੀ ਮਾਤਰਾ ਵਿਚ ਪੈਸੇ ਬਾਹਰ ਭੇਜਣ ਵਿਚ ਸ਼ਾਮਲ ਰਹੇ। ਉਸ ਨੇ ਦੱਸਿਆ ਕਿ ਸ਼ਰੀਫ ਪਰਿਵਾਰ ਨੇ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਬਾਹਰ ਭੇਜੇ। ਜਿਨ੍ਹਾਂ ਨੂੰ ਨਿਯਮਿਤ  ਤੌਰ 'ਤੇ ਵਿਦੇਸ਼ੀ ਮੁਦਰਾ ਵਿਚ ਬਦਲਿਆ ਗਿਆ। ਸ਼ਿਕਾਇਤ ਕਰਤਾ ਨੇ ਕਿਹਾ,''ਸਾਲ 1988 ਤੋਂ ਸਾਲ 1991 ਵਿਚਕਾਰ 5.69 ਕਰੋੜ ਰੁਪਏ ਦੇਸ਼ ਤੋਂ ਬਾਹਰ ਭੇਜੇ ਗਏ।''


Related News