ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ

06/18/2018 7:33:40 AM

ਸੁਲਤਾਨਪੁਰ ਲੋਧੀ,(ਧੰਜੂ)- ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਨ ਜਾਗਰੂਕਤਾ ਲਈ ਕੇਂਦਰ ਸਰਕਾਰ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਪਿੰਡ ਬੂੜੇਵਾਲ ਵਿਖੇ ਕੀਤਾ ਗਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਸਰਪੰਚ ਮੰਗਲ ਸਿੰਘ ਭੱਟੀ ਸਾਬਕਾ ਸਰਪੰਚ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿਚ ਭਾਜਪਾ ਸਰਕਾਰ ਆਈ ਹੈ ਦਿਨੋ-ਦਿਨ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਜਿਸ ਨਾਲ ਹਰ ਵਰਗ ਨੂੰ ਨੁਕਸਾਨ ਪਹੁੰਚਿਆ ਹੈ। ਮੋਦੀ ਸਰਕਾਰ ਨੇ ਆਪਣੇ ਕਾਰਜ ਕਾਲ ਵਿਚ ਨੋਟਬੰਦੀ ਤੇ ਜੀ. ਐੱਸ. ਟੀ. ਲਾਗੂ ਕਰ ਕੇ ਦੇਸ਼ ਵਾਸੀਆਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਗੁਆਂਢੀ ਸੂਬਿਆਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇ ਰਹੀ ਪਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਤੇਲ ਦੀਆਂ ਵਧੀਆਂ ਕੀਮਤਾਂ ਦੇ ਮੁੱਲ ਤੁਰੰਤ ਵਾਪਸ ਲਏ ਜਾਣ। ਸਰਪੰਚ ਅਵਤਾਰ ਸਿੰਘ ਨੇ ਵੀ ਮੋਦੀ ਸਰਕਾਰ ਖਿਲਾਫ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਮਤਭੇਦਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਬਲਵਿੰਦਰ ਸਿੰਘ ਸੇਵਾ ਮੁਕਤ ਡੀ. ਐੱਸ. ਪੀ., ਹਰਭਜਨ ਸਿੰਘ ਬੱਗਾ, ਜਸਬੀਰ ਸਿੰਘ, ਜਸਕਰਨ ਸਿੰਘ, ਰਾਜ ਖਿੰਡਾ, ਮੁਖਤਾਰ ਸਿੰਘ, ਹਰਜਿੰਦਰ ਸਿੰਘ ਰਤਨਪਾਲ, ਨੰਬਰਦਾਰ ਬਲਵੰਤ ਸਿੰਘ, ਅਮਰਜੀਤ ਸਿੰਘ, ਰਤਨ ਸਿੰਘ ਸੈਕਟਰੀ, ਰੇਸ਼ਮ ਸਿੰਘ ਥਿੰਦ, ਪੰਚ ਬਲਵਿੰਦਰ ਕੌਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਬੇਗੋਵਾਲ, (ਰਜਿੰਦਰ)-ਦੇਸ਼ ਭਰ 'ਚ ਲਗਾਤਾਰ ਵਧੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੇ ਮਹਿੰਗਾਈ ਖਿਲਾਫ ਅੱਜ ਬੇਗੋਵਾਲ ਇਲਾਕੇ ਦੇ ਕਾਂਗਰਸੀ ਵਰਕਰਾਂ ਵਲੋਂ ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਇਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਸੰਬੋਧਨ ਕਰਦਿਆਂ ਰਛਪਾਲ ਸਿੰਘ ਬੱਚਾਜੀਵੀ ਨੇ ਕਿਹਾ ਕਿ ਦੇਸ਼ ਭਰ ਵਿਚ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਕਿਉਂਕਿ ਇਸ ਸਰਕਾਰ ਨੇ ਰੋਜ਼ਾਨਾ ਚੁੱਪ ਚੁਪੀਤੇ ਹੌਲੀ-ਹੌਲੀ ਤੇਲ ਦੀਆਂ ਕੀਮਤਾਂ ਵਧਾਈਆਂ, ਜਿਸ ਕਾਰਨ ਅੱਜ ਇਹ ਕੀਮਤਾਂ ਸਿਖਰ 'ਤੇ ਪਹੁੰਚ ਗਈਆਂ ਹਨ। ਦੂਸਰੇ ਪਾਸੇ ਤੇਲ ਦੀਆਂ ਕੀਮਤਾਂ ਵਧਣ ਨਾਲ ਦੇਸ਼ ਵਿਚ ਮਹਿੰਗਾਈ ਨੇ ਵੀ ਪੂਰੀ ਤੇਜ਼ੀ ਫੜ ਲਈ ਹੈ। ਜਿਸ ਨੂੰ ਕੰਟਰੋਲ ਕਰਨ ਵਿਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਗੁੱਸਾ ਭਰਿਆ ਪਿਆ ਹੈ, ਜਿਸ ਦਾ ਨਤੀਜਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਦਾ ਇਕੱਠ ਬੇਗੋਵਾਲ ਦੇ ਐੱਸ. ਐੱਸ. ਪੈਲੇਸ ਵਿਖੇ ਹੋਇਆ, ਜਿਥੋਂ ਕਾਂਗਰਸੀ ਵਰਕਰਾਂ ਦਾ ਵੱਡਾ ਹਜ਼ੂਮ ਰੋਸ ਮਾਰਚ ਕਰਦਾ ਹੋਇਆ ਸ਼ਹਿਰ ਦੀ ਪ੍ਰਮੁੱਖ ਟਾਂਡਾ ਰੋਡ 'ਤੇ ਪੁੱਜਾ। ਜਿਥੇ ਕਾਂਗਰਸੀ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਾਰਜ ਸ਼ੁਭ ਕਮਲ, ਮਾ. ਬਲਕਾਰ ਸਿੰਘ ਮੰਡਕੁੱਲਾ, ਕਮਲਜੀਤ ਸਿੰਘ ਬੇਗੋਵਾਲ, ਜਸਵੀਰ ਸਿੰਘ ਸੈਕਟਰੀ, ਜੋਗਿੰਦਰ ਸਿੰਘ ਸਾਬਕਾ ਕੌਂਸਲਰ, ਬਲਦੇਵ ਸਿੰਘ ਮੰਡਾ, ਸੁਖਵਿੰਦਰ ਸਿੰਘ ਕੰਗ ਬਗਵਾਨਪੁਰ, ਸ਼ਵਿੰਦਰ ਸਿੰਘ ਬਿੱਟੂ, ਹਰਵਿੰਦਰ ਸਿੰਘ ਜੈਦ, ਅਮਰਜੀਤ ਸਿੰਘ ਨੌਰੰਗਪੁਰ, ਰਾਜੇਸ਼ ਕੁਮਾਰ ਖਿੰਦੜੀਆ, ਕੁਲਦੀਪ ਕੁਮਾਰ ਬੱਬੂ, ਜਸਵੰਤ ਸਿੰਘ ਘੁੰਮਣ, ਮੇਘਰਾਜ, ਸੁਖਦੇਵ ਰਾਜ ਜੰਗੀ, ਕਰਨੈਲ ਸਿੰਘ, ਬਲਧਾਰ ਰਾਮ,  ਰਣਜੀਤ ਸਿੰਘ ਭਦਾਸ  ਤੇ ਸੁਰਜੀਤ ਪਾਲ ਆਦਿ ਹਾਜ਼ਰ ਸਨ। 
ਭੁਲੱਥ, (ਰਜਿੰਦਰ)-ਦੇਸ਼ ਭਰ ਵਿਚ ਲਗਾਤਾਰ ਵਧੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੇ ਮਹਿੰਗਾਈ ਖਿਲਾਫ ਅੱਜ ਭੁਲੱਥ ਤੋਂ ਨੇੜਲੇ ਪਿੰਡ ਖੱਸਣ ਵਿਖੇ ਕਾਂਗਰਸੀ ਵਰਕਰਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੁਰਿੰਦਰ ਸਿੰਘ ਸ਼ੇਰਗਿੱਲ, ਅਸ਼ੋਕ ਕੁਮਾਰ ਜੰਜੂਆਂ, ਨਸੀਬ ਸਿੰਘ ਸ਼ੇਰਗਿੱਲ, ਜਨਕ ਰਾਜ ਇੰਸਪੈਕਟਰ, ਤਰਲੋਕ ਸਿੰਘ ਕਾਹਲੋਂ, ਮਹਿੰਦਰ ਸਿੰਘ, ਰਾਜ ਕੁਮਾਰ ਜੰਜੂਆਂ, ਅਵਤਾਰ ਸਿੰਘ, ਨਰਿੰਦਰ ਸਿੰਘ, ਤਰਲੋਕ ਸਿੰਘ, ਰਣਧੀਰ ਸਿੰਘ, ਕੁਲਵਿੰਦਰ ਸਿੰਘ ਢੋਟ, ਰਾਕੇਸ਼ ਕੁਮਾਰ ਅਰੋੜਾ, ਹਰਦੀਪ ਅਰੋੜਾ, ਮਨਜੀਤ ਥਾਪਰ, ਰਾਮ ਲੁਭਾਇਆ, ਜੋਗਿੰਦਰ ਪਾਲ ਅਰੋੜਾ, ਬਲਵੀਰ ਚੰਦ, ਪੰਮਾ ਥਾਪਰ, ਜੀਵਨ ਸ਼ਰਮਾ, ਦਲਜੀਤ ਥਾਪਰ ਆਦਿ ਹਾਜ਼ਰ ਸਨ। 
ਕਪੂਰਥਲਾ, (ਮੱਲ੍ਹੀ)-ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਲਾਕ ਸੰਮਤੀ ਮੈਂਬਰ ਤੇ ਬਲਾਕ ਚੇਅਰਮੈਨ ਐੱਸ. ਸੀ. ਸੈੱਲ ਕਾਂਗਰਸ ਕਮੇਟੀ ਸੁਲਤਾਨਪੁਰ ਲੋਧੀ ਰਮੇਸ਼ ਕੁਮਾਰ ਡਡਵਿੰਡੀ ਦੀ ਅਗਵਾਈ ਹੇਠ ਅੱਜ ਯੂਥ ਕਾਂਗਰਸ ਵਰਕਰਾਂ ਵੱਲੋਂ ਬੱਸ ਸਟੈਂਡ ਡਡਵਿੰਡੀ ਨੇੜੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਪੈਟਰੋਲ, ਡੀਜ਼ਲ ਦੇ ਬੇਲੋੜੇ ਵਧੇ ਰੇਟ ਤੇ ਲੱਕ-ਤੋੜਵੀਂ ਮਹਿੰਗਾਈ ਖਿਲਾਫ ਵਿਸ਼ਾਲ ਰੋਸ ਧਰਨਾ ਲਾਇਆ ਗਿਆ ਤੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬਲਾਕ ਯੂਥ ਕਾਂਗਰਸ ਨੇਤਾ ਰਮੇਸ਼ ਡਡਵਿੰਡੀ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਕੇਂਦਰ ਦੀ ਸੱਤਾ ਸੰਭਾਲੀ ਹੈ, ਉਦੋਂ ਤੋਂ ਮਹਿੰਗਾਈ ਨੇ ਸਾਰੀਆਂ ਹੱਦਾਂ ਬੰਨੇ ਤੋੜ ਦਿੱਤੇ ਹਨ ਤੇ ਜਨਤਾ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਨ੍ਹਾਂ ਨੇ ਲਗਾਤਾਰ 10 ਸਾਲ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਤੇ ਲੋਕਾਂ ਦੇ ਆਮ ਵਰਤੋਂ 'ਚ ਆਉਣ ਵਾਲੀਆਂ ਘਰੇਲੂ ਵਸਤਾਂ ਖਾਸ ਕਰਕੇ ਪੈਟਰੋਲ, ਡੀਜ਼ਲ ਦੇ ਰੇਟ ਕੰਟਰੋਲ 'ਚ ਰਹੇ ਪਰ ਮੋਦੀ ਸਰਕਾਰ ਦੇ 4 ਸਾਲਾਂ ਦੇ ਸ਼ਾਸਨ ਕਾਲ ਦੌਰਾਨ ਹੀ ਜਨਤਾ ਮਹਿੰਗਾਈ ਤੋਂ ਤੌਬਾ ਕਰਨ ਲੱਗੀ ਹੈ। ਇਸ ਮੌਕੇ ਯੂਥ ਕਾਂਗਰਸ ਆਗੂ ਜਸਵੀਰ ਸਿੰਘ ਮੱਲ੍ਹੀ, ਬਖਸ਼ੀਸ਼ ਸਿੰਘ, ਮੁਖਤਾਰ ਸਿੰਘ, ਪਿੰਦਰਪਾਲ ਸਿੰਘ, ਚਰਨਜੀਤ ਸਿੰਘ, ਗੁਰਬਖਸ਼ ਸਿੰਘ, ਕਾਲਾ ਸਿੰਘ, ਮੰਨਸੂ ਕੁਮਾਰ ਗਿੱਲ, ਕੇਵਲ ਸਿੰਘ, ਸ਼ੀਤਲ ਸਿੰਘ, ਮੰਗਾ ਸਿੰਘ, ਤਿਲਕਾ, ਅਜੇ ਕੁਮਾਰ, ਸੁਰਜੀਤ ਸਿੰਘ, ਹੁਸਨ ਲਾਲ ਤੇ ਰਾਮ ਗੋਪਾਲ ਪਾਲਾ ਆਦਿ ਹਾਜ਼ਰ ਸਨ।


Related News