ਥਾਣੇਦਾਰ ਦੇ ਪੁੱਤਰ ਨੂੰ ਬਲੈਕਮੇਲ ਕਰਨ ਦੇ ਮਾਮਲੇ ''ਚ 2 ਪੁਲਸ ਮੁਲਾਜ਼ਮ ਵੀ ਸ਼ਾਮਲ

03/23/2018 2:25:22 PM

ਜਲੰਧਰ (ਮਹੇਸ਼)- ਪੀ. ਏ. ਪੀ. ਦੇ ਇਕ ਥਾਣੇਦਾਰ ਦੇ ਬੇਟੇ ਨੂੰ ਇਕ ਮਹਿਲਾ ਸਮੱਗਲਰ ਵੱਲੋਂ ਬਲੈਕਮੇਲ ਕਰਨ ਦੇ ਮਾਮਲੇ 'ਚ ਦੋ ਪੁਲਸ ਮੁਲਾਜ਼ਮ ਵੀ ਸ਼ਾਮਲ ਸਨ। ਜੋ ਕਮਿਸ਼ਨਰੇਟ ਪੁਲਸ ਦੇ ਇਕ ਥਾਣੇ 'ਚ ਤਾਇਨਾਤ ਹਨ। 
ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨੂੰ ਥਾਣਾ ਰਾਮਾ ਮੰਡੀ ਕੋਲ ਇਕ ਸ਼ਿਕਾਇਤ ਪਹੁੰਚੀ ਸੀ, ਜਿਸ ਵਿਚ ਥਾਣੇਦਾਰ ਦੇ ਬੇਟੇ ਨੇ ਕਿਹਾ ਸੀ ਕਿ ਉਸ ਨੂੰ ਇਕ ਔਰਤ ਰੇਪ ਦੇ ਕੇਸ 'ਚ ਫਸਾਉਣ ਦੀ ਧਮਕੀ ਦਿੰਦਿਆਂ ਇਕ ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਜਿਸ ਤੋਂ ਬਾਅਦ ਪੁਲਸ ਨੇ ਔਰਤ ਨੂੰ ਰਾਤ ਵੇਲੇ ਹੀ ਰਾਊਂਡਅਪ ਕਰ ਲਿਆ ਸੀ। ਜਦੋਂ ਕਿ ਮੌਕੇ ਤੋਂ 2 ਹੋਰ ਲੜਕੀਆਂ ਅਤੇ ਖੁਦ ਨੂੰ ਸੀ. ਆਈ. ਏ. ਸਟਾਫ ਦੇ ਮੁਲਾਜ਼ਮ ਦੱਸਣ ਵਾਲੇ 2 ਮੁਲਾਜ਼ਮ ਫਰਾਰ ਹੋਣ 'ਚ ਸਫਲ ਹੋ ਗਏ ਸਨ। ਵੀਰਵਾਰ ਸਵੇਰੇ ਥਾਣੇਦਾਰ ਨੇ ਆਪਣੇ ਬੇਟੇ ਨਾਲ ਥਾਣਾ ਰਾਮਾ ਮੰਡੀ 'ਚ ਜਾ ਕੇ ਐੱਸ. ਐੱਚ. ਓ. ਰਾਜੇਸ਼ ਠਾਕੁਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। 
ਜਾਂਚ ਵਿਚ ਪਤਾ ਲੱਗਾ ਕਿ ਮੌਕੇ ਤੋਂ ਭੱਜੇ ਸੀ. ਆਈ. ਏ. ਦੇ ਮੁਲਾਜ਼ਮ ਨਹੀਂ, ਸਗੋਂ ਸ਼ਹਿਰ ਦੇ ਇਕ ਹੋਰ ਥਾਣੇ 'ਚ ਤਾਇਨਾਤ ਹਨ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣੇਦਾਰ ਦੇ ਬੇਟੇ ਨੂੰ ਬਲੈਕਮੇਲ ਕਰਨ ਵਾਲੇ ਫਰਾਰ ਮੁਲਜ਼ਮਾਂ ਦੀ ਭਾਲ 'ਚ ਰੇਡ ਕੀਤੀ ਜਾ ਰਹੀ ਹੈ। ਉਧਰ ਥਾਣੇਦਾਰ ਵੀ ਇਸ ਸਬੰਧ 'ਚ ਸੀ. ਪੀ. ਨਾਲ ਮੁਲਾਕਾਤ ਕਰ ਉਸਦੇ ਬੇਟੇ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿਚ ਸ਼ਾਮਲ ਦੋ ਪੁਲਸ ਮੁਲਾਜ਼ਮਾਂ 'ਤੇ ਵਿਭਾਗੀ ਕਾਰਵਾਈ ਕਰਵਾਉਣ ਦੇ ਮੂਡ 'ਚ ਦਿਸ ਰਹੇ ਹਨ। ਜਿਸ ਥਾਣੇ 'ਚ ਦੋਵੇਂ ਪੁਲਸ ਮੁਲਾਜ਼ਮ ਤਾਇਨਾਤ ਹਨ, ਉਥੋਂ ਦੇ ਐੱਸ. ਐੱਚ. ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਵੀਰਵਾਰ ਡਿਊਟੀ ਤੋਂ ਗੈਰ ਹਾਜ਼ਰ ਰਹੇ ਹਨ ਜਦੋਂ ਕਿ ਰੁਟੀਨ ਵਿਚ ਡਿਊਟੀ ਕਰਦੇ ਆ ਰਹੇ ਹਨ।


Related News