ਲੁਹਾਮਾਂ ਦੇ ਸੇਵਾ ਕੇਂਦਰ ''ਚ ਚੋਰਾਂ ਨੇ ਕੀਤਾ ਹੱਥ ਸਾਫ਼

03/23/2018 12:07:06 PM


ਤਲਵੰਡੀ ਭਾਈ (ਗੁਲਾਟੀ, ਮਲਹੋਤਰਾ ) - ਲੁਹਾਮਾਂ ਦੇ ਸੇਵਾ ਕੇਂਦਰ 'ਚੋਂ ਚੋਰਾਂ ਨੇ ਤਾਲੇ ਤੋੜਕੇ ਇਕ ਕੰਪਿਊਟਰ ਸੈੱਟ, ਹਾਰਡ ਡਿਸਕ ਅਤੇ ਹੋਰ ਸਮਾਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ। 
ਇਸ ਮਾਮਲੇ ਦੀ ਜਾਂਚ ਕਰਦਿਆਂ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸਰਾਂਵਾਲੀ ਜੋ ਪੀ. ਐਲ. ਐਸ. ਕੰਪਨੀ 'ਚ ਬਤੌਰ ਕੰਪਿਊਟਰ ਅਪਰੇਟਰ ਲੱਗਾ ਹੋਇਆ ਹੈ, ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਲੁਹਾਮਾਂ ਦੇ ਸੇਵਾ ਕੇਂਦਰ ਦੇ ਤਾਲੇ ਤੋੜਕੇ ਚੋਰਾਂ ਨੇ ਇਕ ਕੰਪਿਊਟਰ ਸੈੱਟ, ਹਾਰਡ ਡਿਸਕ ਅਤੇ ਡੌਗਲ ਏਅਰ ਟੈਲ ਕੰਪਨੀ ਅਤੇ ਇਕ ਬੈਟਰਾਂ ਚੋਰੀ ਕਰਕੇ ਲੈ ਗਏ। ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ।


Related News