ਮਹਿੰਦਰਾ ਅਤੇ ਫੋਰਡ ਮਿਲ ਕੇ ਬਣਾਉਣਗੇ ਛੋਟੇ ਇਲੈਕਟ੍ਰਿਕ ਵਾਹਨ

03/23/2018 11:39:33 AM

ਨਵੀਂ ਦਿੱਲੀ—ਮਹਿੰਦਰਾ ਗਰੁੱਪ ਅਤੇ ਫੋਰਡ ਮੋਟਰ ਕੰਪਨੀ ਮਿਲ ਕੇ ਐੱਸ.ਯੂ.ਵੀ ਅਤੇ ਛੋਟੇ ਇਲੈਕਟ੍ਰਿਕ ਵਾਹਨ ਬਣਾਏਗੀ। ਇਨ੍ਹਾਂ ਕੰਪਨੀਆਂ ਨੇ ਆਪਣੇ ਗਠਜੋੜ ਨੂੰ ਅੱਗੇ ਲਿਜਾਣ ਲਈ ਵੱਖ-ਵੱਖ ਪਹਿਲੂਆਂ ਦਾ ਐਲਾਨ ਕੱਲ੍ਹ ਕੀਤਾ। ਇਸ ਗੱਲ ਦਾ ਸਮਝੌਤਾ ਪਿਛਲੇ ਸਾਲ ਕੀਤਾ ਗਿਆ ਸੀ। ਦੋਵਾਂ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਨਵੇਂ ਸਮਝੌਤੇ ਗਿਆਪਨ ਐੱਮ.ਓ.ਯੂ. ਕੀਤੇ ਹਨ ਜਿਸ ਨਾਲ ਉਨ੍ਹਾਂ ਦੇ ਰਣਨੀਤਿਕ ਗਠਜੋੜ ਨੂੰ ਹੋਰ ਬਲ ਮਿਲੇਗਾ। ਇਸ ਨਾਲ ਭਾਰਤ ਅਤੇ ਹੋਰ ਉਦੀਮਾਨ ਦੇਸ਼ਾਂ ਦੇ ਗਾਹਕਾਂ ਲਈ ਮੁੱਖ ਉਤਪਾਦਾਂ ਦੇ ਵਿਕਾਸ 'ਚ ਵੀ ਤੇਜ਼ੀ ਆਵੇਗੀ। 
ਦੋਵਾਂ ਕੰਪਨੀਆਂ ਵਲੋਂ ਜਾਰੀ ਸੰਯੁਕਤ ਬਿਆਨ 'ਚ ਕਿਹਾ ਗਿਆ ਹੈ ਕਿ ਮਹਿੰਦਰਾ ਅਤੇ ਫੋਰਡ ਐੱਸ.ਯੂ.ਵੀ. ਸਮੇਤ ਹੋਰ ਬੈਂਚ 'ਚ ਆਪਣੀਆਂ ਵਿਸ਼ੇਸ਼ਤਾਵਾਂ ਦਾ ਦੋਹਨ ਕਰੇਗੀ। ਐੱਸ.ਯੂ.ਵੀ ਦਾ ਵਿਕਾਸ ਮਹਿੰਦਰਾ ਦੇ ਪਲੇਟਫਾਰਮ 'ਤੇ ਹੋਵੇਗਾ ਅਤੇ ਜਿਸ ਨੂੰ ਦੋਵਾਂ ਕੰਪਨੀਆਂ ਵੱਖ-ਵੱਖ ਬ੍ਰਾਂਡ ਨਾਂ ਨਾਲ ਵੇਚੇਗੀ। ਇਸ ਮੁਤਾਬਕ ਦੋਵਾਂ ਕੰਪਨੀਆਂ ਨੇ ਇਲੈਕਟ੍ਰਿਕ ਵਾਹਨ ਬੈਂਕ 'ਚ ਵੀ ਸਹਿਯੋਗ 'ਤੇ ਵਿਚਾਰ ਕਰਨ ਦੀ ਸਹਿਮਤੀ ਜਤਾਈ ਹੈ।


Related News