ਅੱਲੂਵਾਲ ਪੁਲ ਦੀ ਖਸਤਾ ਹਾਲਤ ਹੋਣ ਕਾਰਨ ਲੋਕ ਪ੍ਰੇਸ਼ਾਨ

03/23/2018 7:22:28 AM

ਸੁਲਤਾਨਪੁਰ ਲੋਧੀ, (ਅਸ਼ਵਨੀ)- ਵਿਧਾਨ ਸਭਾ ਖੇਤਰ ਸੁਲਤਾਨਪੁਰ ਲੋਧੀ ਦੇ ਦਰਜਨ ਤੋਂ ਵੱਧ ਪਿੰਡਾਂ ਤੇ ਸ਼ਹਿਰ ਨਾਲ ਜੋੜਨ ਵਾਸਤੇ ਲਗਭਗ 3 ਦਹਾਕੇ ਪਹਿਲਾਂ ਬਣੇ ਅੱਲੂਵਾਲ ਪੁਲ ਦੀ ਹਾਲਤ ਖਸਤਾ ਦੱਸੀ ਜਾ ਰਹੀ ਹੈ। ਇਲਾਕੇ ਦੇ ਬਹੁਤ ਸਾਰੇ ਪਿੰਡ ਵਾਲਿਆਂ ਨੇ ਇਸ ਪੁਲ ਦੀ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਇਸ ਦੇ ਕਿਸੇ ਵੇਲੇ ਵੀ ਡਿੱਗ ਜਾਣ ਖਦਸਾ ਜ਼ਾਹਰ ਕੀਤਾ ਹੈ। 
ਪਿੰਡ ਭਾਰੋਆਣਾ, ਅੱਲੂਵਾਲ, ਆਹਲੀ ਕਲਾਂ, ਆਹਲੀ ਖੁਰਦ, ਕਬੀਰਪੁਰ ਲੋਧੀਵਾਲ, ਚੱਕਾ, ਪੱਸਣਾ, ਹਾਜੀਪੁਰ, ਭਾਗੋ ਬੁੱਢਾ, ਸੂਰਪਵਾਲਾ, ਸੇਖਮਾਂਗ, ਤਕੀਆ ਤੋਂ ਇਲਾਵਾ ਜ਼ਿਲਾ ਜਲੰਧਰ ਦੇ ਪਿੰਡ ਲੋਹੀਆਂ ਨੂੰ ਜੋੜਨ ਵਾਲੇ ਇਸ ਪੁਲ ਬਾਰੇ ਜਾਣਕਾਰੀ ਦਿੰਦੇ ਹੋਏ ਜਥੇ. ਗੁਰਜੰਟ ਸਿੰਘ ਸੰਧੂ ਆਹਲੀ, ਜਥੇਦਾਰ ਰਣਜੀਤ ਸਿੰਘ, ਸੁਰਿੰਦਰ ਸਿੰਘ, ਨੰਬਰਦਾਰ ਸਾਹਿਬ ਸਿੰਘ, ਸੈਕਟਰੀ ਕਸ਼ਮੀਰ ਸਿੰਘ, ਕੁਲਦੀਪ ਸਿੰਘ, ਪ੍ਰਤਾਪ ਸਿੰਘ ਤੇ ਬਹਾਦਰ ਆਦਿ ਨੇ ਦੱਸਿਆ ਕਿ ਉਪਰੋਕਤ ਪੁਲ ਦੀ ਹਾਲਤ ਡਿੱਗਣ ਯੋਗ ਬਣ ਚੁੱਕੀ ਹੈ। ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੁਲ ਵੱਲ ਜਲਦ ਧਿਆਨ ਦੇ ਕੇ ਇਸ ਦੀ ਮੁਰੰਮਤ ਕਰਵਾਈ ਜਾਵੇ।


Related News