ਗੁਰਵੰਤ ਕੌਰ ਨੇ ਪੁਲਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ

03/23/2018 6:51:19 AM

ਅੰਮ੍ਰਿਤਸਰ,   (ਸੂਰੀ)-  ਵਾਰਡ ਨੰ. 3 ਅਧੀਨ ਆਉਂਦੇ ਪਿੰਡ ਮਾਹਲ ਦੀ ਗੁਰਵੰਤ ਕੌਰ ਪਤਨੀ ਲਖਬੀਰ ਸਿੰਘ ਨੇ ਥਾਣਾ ਕੰਬੋਅ ਵਿਖੇ ਦਿੱਤੀ ਦਰਖਾਸਤ 'ਚ ਦੱਸਿਆ ਕਿ ਮੇਰੇ ਸਹੁਰਿਆਂ ਦੀ 17 ਮਰਲੇ ਦੀ ਸਾਂਝੀ ਜੱਦੀ ਜਾਇਦਾਦ ਸੀ, ਜਿਸ ਵਿਚ ਮੈਂ 2/9 ਹਿੱਸੇ ਦੀ ਮਾਲਕ ਹਾਂ ਪਰ ਇਸ ਜਗ੍ਹਾ 'ਤੇ ਸੰਜੀਵ ਕੁਮਾਰ ਆਪਣਾ ਹੱਕ ਜਤਾਉਂਦਾ ਹੈ ਅਤੇ ਧਮਕੀਆਂ ਦਿੰਦਾ ਹੈ ਕਿ ਜੇਕਰ ਇਸ ਜਗ੍ਹਾ ਵੱਲ ਦੇਖਿਆ ਤਾਂ ਤੁਹਾਡਾ ਹਾਲ ਮਾੜਾ ਹੋਵੇਗਾ।
ਗੁਰਵੰਤ ਕੌਰ ਨੇ ਕਿਹਾ ਕਿ ਇਸ ਵਿਚ ਮੇਰੀ 75 ਵਰਗ ਗਜ਼ ਦੀ ਹਿੱਸੇਦਾਰੀ ਹੈ, ਜਿਸ ਤੋਂ ਮੈਨੂੰ ਵਾਂਝਾ ਕੀਤਾ ਜਾ ਰਿਹਾ ਹੈ। ਸੰਜੀਵ ਨੰਗਲੀ ਤੇ ਨਿਤਿਨ ਬੱਤਰਾ ਮੇਰੇ ਹਿੱਸੇ ਦੀ ਜਗ੍ਹਾ 'ਤੇ ਕਬਜ਼ਾ ਕਰ ਰਹੇ ਹਨ, ਜਿਸ ਸਬੰਧੀ ਮੈਂ ਥਾਣਾ ਕੰਬੋਅ ਵਿਖੇ ਦਰਖਾਸਤ ਦੇਣ ਗਈ ਸੀ ਪਰ ਐੱਸ. ਐੱਚ. ਓ. ਨੇ ਦਰਖਾਸਤ ਲੈਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਮੈਂ ਹੈਲਪਲਾਈਨ ਨੰ. 181 'ਤੇ ਫੋਨ ਕਰ ਕੇ ਦਰਖਾਸਤ ਪਾਈ ਸੀ, ਜਿਸ ਦਾ ਨੰਬਰ 2411322 ਹੈ। ਹੁਣ ਮੈਂ ਐੱਸ. ਐੱਸ. ਪੀ. ਅੰਮ੍ਰਿਤਸਰ ਤੋਂ ਇਹ ਮੰਗ ਕਰਦੀ ਹਾਂ ਕਿ ਮੈਨੂੰ ਮੇਰੇ ਹਿੱਸੇ ਆਉਂਦੀ 75 ਵਰਗ ਗਜ਼ ਦੀ ਹਿੱਸੇਦਾਰੀ ਦਾ ਹੱਕ ਦਿਵਾਇਆ ਜਾਵੇ।
ਇਸ ਸਬੰਧੀ ਦੂਜੀ ਧਿਰ ਦੇ ਸੰਜੀਵ ਕੁਮਾਰ ਨੰਗਲੀ ਨੇ ਕਿਹਾ ਕਿ ਗੁਰਵੰਤ ਕੌਰ ਮੇਰੇ ਕੋਲ ਰੈਵੇਨਿਊ ਦੇ ਕਾਗਜ਼ ਲੈ ਕੇ ਪਟਵਾਰੀ ਤੇ ਕਾਨੂੰਨਗੋ ਨਾਲ ਆਵੇ ਤੇ ਮਾਲ ਮਹਿਕਮੇ 'ਚੋਂ ਦੁਬਾਰਾ ਨਿਸ਼ਾਨਦੇਹੀ ਲੈ ਲਵੇ, ਜੇ ਉਸ ਦਾ ਹੱਕ ਬਣਦਾ ਹੋਵੇ ਤਾਂ ਲੈ ਲਵੇ। ਥਾਣਾ ਕੰਬੋਅ ਮੁਖੀ ਨੇ ਕਿਹਾ ਕਿ ਗੁਰਵੰਤ ਕੌਰ ਨੇ 181 'ਤੇ ਦਰਖਾਸਤ ਪਾਈ ਸੀ, ਅਸੀਂ ਉਸ ਦੀ ਰਿਪਲਾਈ ਭੇਜ ਦਿੱਤੀ ਸੀ, ਬਾਕੀ ਇਨ੍ਹਾਂ ਦੇ ਪਲਾਟ ਦਾ ਝਗੜਾ ਹੈ, ਇਨ੍ਹਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਐੱਸ. ਐੱਸ. ਪੀ. ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਦੇਣ।


Related News