ਕੋਸੋਵੋ ਦੀ ਸੰਸਦ ''ਚ ਵਿਰੋਧੀ ਦਲ ਨੇ ਛੱਡੇ ਹੰਝੂ ਗੈਸ ਦੇ ਗੋਲੇ (ਵੀਡੀਓ)

03/22/2018 4:47:04 PM

ਕੋਸੋਵੋ(ਬਿਊਰੋ)— ਉਂਝ ਸੰਸਦੀ ਲੋਕਤੰਤਰ ਵਿਚ ਵਿਰੋਧੀ ਦਲਾਂ ਦਾ ਹੰਗਾਮਾ ਕਰਨਾ ਆਮ ਗੱਲ ਹੈ ਅਤੇ ਇਹ ਘਟਨਾ ਦੁਨੀਆ ਭਰ ਦੇ ਦੇਸ਼ਾਂ ਦੀ ਸੰਸਦ ਵਿਚ ਹੁੰਦਾ ਹੈ ਪਰ ਕਿਸੇ ਦੇਸ਼ ਦੀ ਸੰਸਦ ਵਿਚ ਵਿਰੋਧੀ ਦਲਾਂ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਤਾਂ ਇਹ ਘਟਨਾ ਆਪਣੇ ਆਪ ਵਿਚ ਹੈਰਾਨ ਕਰਨ ਵਾਲੀ ਹੈ। ਅਜਿਹੀ ਹੀ ਇਕ ਘਟਨਾ ਕੋਸੋਵੋ ਦੀ ਸੰਸਦ ਵਿਚ ਵਾਪਰੀ। ਕੋਸੋਵੋ ਦੀ ਸੰਸਦ ਵਿਚ ਵੋਟਿੰਗ ਰੋਕਣ ਲਈ ਵਿਰੋਧੀ ਦਲ ਨੇ ਹੰਝੂ ਗੈਸ ਦੇ ਗੋਲੇ ਛੱਡੇ।
ਦਰਅਸਲ ਇੱਥੋਂ ਦੀ ਸੰਸਦ ਵਿਚ ਮੋਂਟੇਨੇਗਰੋ ਨਾਲ ਸਰਹੱਦੀ ਸਮਝੌਤਿਆਂ ਦੇ ਮੁੱਦੇ 'ਤੇ ਵੋਟਿੰਗ ਹੋਣੀ ਸੀ। ਉਦੋਂ ਹੀ ਵਿਰੋਧੀ ਦਲ ਦੇ ਸੰਸਦ ਮੈਂਬਰਾਂ ਨੇ ਸੀਟ ਹੇਠੋਂ ਹੰਝੂ ਗੈਸ ਦੇ ਗੋਲੇ ਕੱਢ ਕੇ ਦੂਜੇ ਪਾਸੇ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਪੂਰਾ ਹਾਲ ਧੂੰਏਂ ਨਾਲ ਭਰ ਗਿਆ। ਜਿਸ ਨਾਲ ਸੰਸਦ ਵਿਚ ਹਫੜਾ-ਦਫੜੀ ਮਚ ਗਈ ਅਤੇ ਸੰਸਦ ਮੈਂਬਰ ਮੂੰਹ ਢੱਕ ਕੇ ਦੌੜਦੇ ਹੋਏ ਨਜ਼ਰ ਆਏ। ਇਸ ਨੂੰ ਦੇਖਦੇ ਹੋਏ ਸੰਸਦ ਦੀ ਕਾਰਵਾਈ ਨੂੰ ਵਿਚਕਾਰ ਹੀ ਰੋਕਣਾ ਪਿਆ। ਕੋਸੋਵੋ ਵਿਚ ਸੰਸਦ ਲਈ ਅਜਿਹਾ ਨਜ਼ਾਰਾ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਥੋਂ ਦੀ ਸੰਸਦ ਵਿਚ ਮਿਰਚ ਪਾਊਡਰ ਸੁੱਟਿਆ ਗਿਆ ਸੀ। ਦੇਸ਼ ਦੇ ਅੰਦਰੂਨੀ ਮੁੱਦਿਆਂ ਨੂੰ ਲੈ ਕੇ ਪਹਿਲਾਂ ਵੀ ਵਿਰੋਧੀ ਦਲ ਸੰਸਦ ਦੇ ਅੰਦਰ ਹਿੰਸਕ ਵਿਰੋਧ ਜਤਾ ਚੁੱਕੇ ਹਨ।


ਵਿਰੋਧੀ ਦਲ ਕਰਦਾ ਰਿਹਾ ਹਿੰਸਕ ਵਿਰੋਧ
ਵਿਰੋਧੀ ਦਲ ਦਾ ਦੋਸ਼ ਹੈ ਕਿ ਮੋਂਟੇਨੇਗਰੋ ਨਾਲ ਹੋਏ ਸਰਹੱਦੀ ਸਮਝੌਤੇ ਵਿਚ ਕੋਸੋਵੋ ਨੂੰ 8200 ਹੈਕਟੇਅਰ ਜ਼ਮੀਨ ਦਾ ਨੁਕਸਾਨ ਹੋ ਰਿਹਾ ਹੈ। ਇਸ ਵਜ੍ਹਾ ਨਾਲ ਵਿਰੋਧੀ ਦਲ ਸਦਨ ਵਿਚ ਇਸ ਮੁੱਦੇ 'ਤੇ ਵੋਟਿੰਗ ਨਹੀਂ ਹੋਣ ਦੇ ਰਿਹਾ। ਹਾਲਾਂਕਿ ਸਰਕਾਰ ਸਮਝੌਤੇ ਦੇ ਫੈਸਲੇ ਦੇ ਨਾਲ ਹੈ। ਕੋਸੋਵੋ ਅਤੇ ਮੋਂਟੇਨੇਗਰੋ ਵਿਚਕਾਰ 2015 ਵਿਚ ਯੂਰਪੀ ਯੂਨੀਅਨ ਦੀਆਂ ਸ਼ਰਤਾਂ ਦੇ ਤਹਿਤ ਸਮਝੌਤਾ ਹੋਇਆ ਸੀ। ਸੰਸਦ ਵਿਚ 2015 ਦੇ ਇਸ ਸਮਝੌਤੇ ਨੂੰ ਬਰਕਰਾਰ ਰੱਖਣ ਲਈ 120 ਮੈਂਬਰ ਵਾਲੀ ਸੰਸਦ ਦੇ ਦੋ-ਦਿਹਾਈ ਵੋਟਾਂ ਦਾ ਸਮਰਥਨ ਜ਼ਰੂਰੀ ਹੈ ਪਰ ਵਿਰੋਧੀ ਦਲ ਨੇ ਇਸ ਵਿਰੁੱਧ ਅੰਦੋਲਨ ਚਲਾ ਰੱਖਿਆ ਹੈ।


Related News