ਫੇਸਬੁੱਕ ਮਾਮਲਾ : ਕੈਮਬ੍ਰਿਜ਼ ਐਨਾਲਿਟੀਕਾ ਦੇ CEO ਐਲੇਕਜ਼ੇਂਡਰ ਨਿਕਸ ਮੁਅੱਤਲ

03/22/2018 2:51:33 AM

ਲੰਡਨ — ਯੂਜ਼ਰਾਂ ਦੀ ਨਿੱਜੀ ਜਾਣਕਾਰੀ ਦੇ ਗਲਤ ਇਸਤੇਮਾਲ ਦੇ ਮਾਮਲੇ 'ਚ ਕੈਮਬ੍ਰਿਜ਼ ਐਨਾਲਿਟੀਕਾ ਦੇ ਸੀ. ਈ. ਓ. ਐਲੇਕਜ਼ੇਂਡਰ ਨਿਕਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਏਜੰਸੀ ਕੈਮਬ੍ਰਿਜ਼ ਐਨਾਲਿਟੀਕਾ 'ਤੇ ਫੇਸਬੁੱਕ ਦੇ ਜ਼ਰੀਏ ਯੂਜ਼ਰਾਂ ਦਾ ਡਾਟਾ ਹਾਸਲ ਕਰ ਗਲਤ ਤਰੀਕੇ ਨਾਲ ਉਸ ਦਾ ਇਸਤੇਮਾਲ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਰਨ ਦਾ ਦੋਸ਼ ਹੈ। ਅਮਰੀਕਾ ਸਮੇਤ ਕਈ ਦੇਸ਼ਾਂ 'ਚ ਇਹ ਮਾਮਲਾ ਚੁੱਕੇ ਜਾਣ ਤੋਂ ਬਾਅਦ ਕੈਮਬ੍ਰਿਜ਼ ਐਨਾਲਿਟੀਕਾ ਦੇ ਨਿਦੇਸ਼ਤ ਮੰਡਲ ਨੇ ਨਿਕਸ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ।
ਉਥੇ ਨਿਕਸ ਨੇ ਅਹੁਦੇ ਤੋਂ ਮੁਅੱਤਲ ਕੀਤੇ ਜਾਣ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਹੈ। ਕਾਨੂੰਨੀ ਰੂਪ ਤੋਂ ਵੀ ਕੋਈ ਮਾਮਲਾ ਨਹੀਂ ਚੱਲ ਰਿਹਾ ਹੈ। ਇਸ 'ਤੇ ਕੈਮਬ੍ਰਿਜ਼ ਐਨਾਲਿਟੀਕਾ ਨੇ ਕਿਹਾ ਕਿ ਨਿਕਸ ਦੇ ਬਿਆਨ ਕੰਪਨੀ ਦੇ ਤੱਥਾਂ ਦੀ ਨੁਮਾਇੰਦਗੀ ਨਹੀਂ ਕਰਦੇ। ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣਾ ਇਸ ਗੱਲ ਦਾ ਚਿੰਨ ਹੈ ਕਿ ਅਸੀਂ ਨਿਯਮਾਂ ਦੇ ਇਸ ਉਲੰਘਣ ਮਾਮਲੇ 'ਚ ਕਿੰਨੇ ਗੰਭੀਰ ਹਾਂ।
ਕੰਪਨੀ ਨੇ ਟਰੰਪ ਦੇ ਚੋਣ ਪ੍ਰਚਾਰ 'ਚ ਕਿਸੇ ਤਰ੍ਹਾਂ ਦੀ ਗੜਬੜੀ ਤੋਂ ਵੀ ਇਨਕਾਰ ਕੀਤਾ ਹੈ। ਇਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਚਾਰ 'ਚ ਕੈਮਬ੍ਰਿਜ਼ ਐਨਾਲਿਟੀਕਾ ਦੇ ਡਾਟਾ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਵਿਚਾਲੇ ਵਾਸ਼ਿੰਗਟਨ ਤੋਂ ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਯੂਰਪੀ ਸੰਘ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਅਮਰੀਕਾ 'ਚ ਵੀ ਫੇਸਬੁੱਕ ਖਿਲਾਫ ਜਾਂਚ ਸ਼ੁਰੂ ਹੋ ਗਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਨੂੰ ਦੁਨੀਆ ਭਰ 'ਚ ਭਾਰੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਰਪੀ ਸੰਘ ਅਤੇ ਬ੍ਰਿਟੇਨ ਦੀ ਸੰਸਦ ਨੇ ਫੇਸਬੁੱਕ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਪੇਸ਼ ਹੋ ਕੇ ਸਪੱਸ਼ਟੀਕਰਣ ਦੇਣ ਲਈ ਕਿਹਾ ਹੈ। ਇਸ ਤੋਂ ਬਾਅਦ ਹੁਣ ਅਮਰੀਕਾ 'ਚ ਵੀ ਫੇਸਬੁੱਕ ਖਿਲਾਫ ਜਾਂਚ ਸ਼ੁਰੂ ਹੋ ਗਈ ਹੈ। ਅਮਰੀਕੀ ਸੰਸਦ ਨੇ ਜ਼ੁਕਰਬਰਗ ਨੂੰ ਪੇਸ਼ ਹੋਣ ਨੂੰ ਕਿਹਾ ਹੈ। ਇਸ ਮਾਮਲੇ 'ਤੇ ਇਕ ਅੰਗ੍ਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਜੇਕਰ ਫੇਸਬੁੱਕ ਨੂੰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਭਾਰੀ ਜ਼ੁਰਮਾਨਾ ਭਰਨਾ ਪੈ ਸਕਦਾ ਹੈ।
ਉਥੇ ਫੇਸਬੁੱਕ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰ ਕਿਹਾ ਕਿ ਉਹ ਕੈਮਬ੍ਰਿਜ਼ ਐਨਾਲਿਟੀਕਾ ਵੱਲੋਂ ਲੋਕਾਂ ਦੀ ਨਿੱਜੀ ਜਾਣਕਾਰੀਆਂ ਦਾ ਗਲਤ ਇਸਤੇਮਾਲ ਕੀਤੇ ਜਾਣ ਤੋਂ ਜਾਣੂ ਹਨ। ਉਨ੍ਹਾਂ (ਫੇਸਬੁੱਕ) ਨੇ ਕਿਹਾ ਕਿ ਸਾਨੂੰ ਠੱਗਿਆ ਗਿਆ ਹੈ। ਅਸੀਂ ਲੋਕਾਂ ਦੀਆਂ ਜਾਣਕਾਰੀਆਂ ਸੁਰੱਖਿਅਤ ਰੱਖਣ ਲਈ ਆਪਣੀਆਂ ਨੀਤੀਆਂ ਨੂੰ ਢੁਕਵੇ ਤਰੀਕੇ ਨਾਲ ਲਾਗੂ ਕਰਨ ਨੂੰ ਪ੍ਰਤੀਬੱਧ ਹਾਂ। ਸਾਰੇ ਦੋਸ਼ ਕੈਮਬ੍ਰਿਜ਼ ਐਨਾਲਿਟੀਕਾ 'ਤੇ ਲਾਉਂਦੇ ਹੋਏ ਫੇਸਬੁੱਕ ਨੇ ਕਿਹਾ ਕਿ ਇਸ ਖੋਜਕਾਰ ਵੱਲੋਂ ਜਾਣਕਾਰੀਆਂ ਲੈ ਕੇ ਉਸ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ। ਇਹ ਸੋਸ਼ਲ ਨੈੱਟਵਰਕ ਨਾਲ ਜੁੜੀਆਂ ਸ਼ਰਤਾਂ ਦਾ ਉਲੰਘਣ ਹੈ।


Related News