MWC 2018 ''ਚ ਲਾਂਚ ਹੋਣਗੇ ਗੂਗਲ ਦੇ Go ਐਂਡੀਸ਼ਨ ਵਾਲੇ ਸਸਤੇ ਫੋਨ

02/24/2018 5:14:43 PM

ਜਲੰਧਰ-ਗੂਗਲ ਦੇ ਗੋ ਐਂਡੀਸ਼ਨ ਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤਮਾਮ ਯੂਜ਼ਰਸ ਦੇ ਇੰਤਜ਼ਾਰ ਦਾ ਸਮਾਂ ਜਲਦ ਹੀ ਖਤਮ ਹੋ ਸਕਦਾ ਹੈ। ਕੰਪਨੀ ਨੇ ਬਾਰਸੀਲੋਨਾ 'ਚ 26 ਫਰਵਰੀ ਤੋਂ ਸ਼ੁਰੂ ਹੋ ਰਹੀਂ ਮੋਬਾਇਲ ਵਰਲਡ ਕਾਂਗਰਸ 2018 (MWC) 'ਚ ਇਹ ਫੋਨਜ਼ ਨੂੰ ਲਾਂਚ ਕਰਨ ਦਾ ਐਲਾਨ ਕਰ ਸਕਦੀ ਹੈ। ਗੂਗਲ ਐਂਡਰਾਇਡ Go ਐਂਡੀਸ਼ਨ ਐਂਡਰਾਇਡ Oreo ਦਾ ਨਵਾਂ ਵਰਜਨ ਹੈ ਅਤੇ ਇਸ ਨੂੰ ਘੱਟ ਕੀਮਤ ਦੇ ਸਮਾਰਟਫੋਨ ਦੇ ਅਨੁਕੂਲ ਬਣਾਇਆ ਗਿਆ ਹੈ। ਇਸ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ । ਕੰਪਨੀ ਨੇ ਹੁਣ Go ਐਂਡੀਸ਼ਨ ਆਧਾਰਿਤ ਫੋਨ ਨੂੰ ਅਗਲੇ ਹਫਤੇ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਅਰਥ ਇਹ ਹੋਇਆ ਕਿ ਫੋਨ ਨੂੰ ਚਲਾਉਣ ਵਾਲਾ ਸਾਫਟਵੇਅਰ ਵਰਜ਼ਨ ਤਿਆਰ ਹੈ ਅਤੇ ਇਸਦੀ ਪਹਿਲੀ ਝਲਕ ਅਗਲੇ ਹਫਤੇ 'ਚ ਮਿਲੇਗੀ।

 

ਖਾਸੀਅਤ- ਗੂਗਲ ਐਂਡਰਾਇਡ Go ਐਂਡੀਸ਼ਨ ਐਂਡਰਾਇਡ Oreo ਦਾ ਨਵਾਂ ਵਰਜ਼ਨ, ਘੱਟ ਸਟੋਰੇਜ , ਪ੍ਰੋਸੈਸਿੰਗ ਪਾਵਰ ਵਾਲਾ ਫੋਨ ਹੋ ਸਕਦਾ ਹੈ। 

 

 ਗੂਗਲ ਐਂਡਰਾਇਡ Oreo ਫੋਨ-ਗੂਗਲ MWC 2018 ਈਵੈਂਟ 'ਚ ਐਂਡਰਾਇਡ Oreo (Go ਐਂਡੀਸ਼ਨ) ਫੋਨ ਨੂੰ ਲਾਂਚ ਕਰੇਗੀ , ਇਸ ਡਿਵਾਈਸ ਦੀ ਕੀਮਤ 50 ਡਾਲਰ, ਘੱਟ ਸਟੋਰੇਜ ਅਤੇ ਪ੍ਰੋਸੈਸਿੰਗ ਪਾਵਰ ਆਦਿ ਫੀਚਰਸ ਫੋਨ 'ਚ ਸ਼ਾਮਿਲ ਹੋਣਗੇ। 

 

 ਨੋਕੀਆ 1 ਸਮਾਰਟਫੋਨ- ਹਾਲ ਹੀ 'ਚ ਇਕ ਹੋਰ ਰਿਪੋਰਟ ਅਨੁਸਾਰ ਨੋਕੀਆ 1 ਫੋਨ ਐਂਡਰਾਇਡ Go ਨਾਲ ਲੈਸ ਹੋਵੇਗਾ।

 

ਮਾਈਕ੍ਰੋਮੈਕਸ Bharat Go ਸਮਾਰਟਫੋਨ- ਮਾਈਕ੍ਰੋਮੈਕਸ ਨੇ ਕਿਹਾ ਹੈ ਕਿ ਉਸਦਾ Bharat Go ਨਾਂ ਨਾਲ ਪਹਿਲਾਂ ਐਂਡਰਾਇਡ Go ਸਮਾਰਟਫੋਨ ਹੋਵੇਗਾ। 

 

ਇਸ ਤੋਂ ਇਲਾਵਾ ਰਿਲਾਇੰਸ ਜਿਓ ਨੇ ਕਿਹਾ ਹੈ ਕਿ ਉਹ ਸ਼ੁਰੂਆਤੀ ਲੈਵਲ ਦੇ ਆਪਣੇ ਫੋਨ 'ਤੇ ਕੰਮ ਕਰ ਰਿਹਾ ਹੈ। ਐਂਡਰਾਇਡ Oreo ਨਾਲ ਲੈਸ ਇਨ੍ਹਾਂ ਦੋਵਾਂ ਕੰਪਨੀਆਂ ਦੇ ਸ਼ੁਰੂਆਤੀ ਫੋਨ MWC 'ਚ ਲਾਂਚ ਨਹੀਂ ਹੋਣਗੇ । ਕੰਪਨੀਆਂ ਇਨ੍ਹਾਂ ਨੂੰ ਬਾਅਦ 'ਚ ਲਾਂਚ ਕਰੇਗੀ। ਐਂਡਰਾਇਡ Oreo (Go ਐਂਡੀਸ਼ਨ) ਤੋਂ ਇਲਾਵਾ ਗੂਗਲ ਦਾ ਇਰਾਦਾ MWC 'ਚ ਗੂਗਲ ਅਸਿਸਟੈਂਟ ਅਤੇ ਲੈੱਜ਼ ਦਾ ਨਵਾਂ ਵਰਜ਼ਨ ਵੀ ਲਾਂਚ ਕਰਨ ਦਾ ਹੈ।


Related News