ਮੁੱਖ ਸਕੱਤਰ ''ਤੇ ਹਮਲੇ ਦੀ ਆਈ ਮੈਡੀਕਲ ਰਿਪੋਰਟ, ਚਿਹਰੇ-ਮੌਢੇ ''ਤੇ ਪਾਏ ਸੱਟਾਂ ਦੇ ਨਿਸ਼ਾਨ

02/21/2018 5:46:18 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕਥਿਤ ਬਦਸਲੂਕੀ ਦਾ ਮਾਮਲਾ ਹੋਰ ਵੀ ਗਰਮੋ-ਗਰਮੀ ਹੁੰਦਾ ਜਾ ਰਿਹਾ ਹੈ। ਇਸ ਮਾਮਲੇ 'ਚ ਆਪ ਵਿਧਾਇਕ ਪ੍ਰਕਾਸ਼ ਜਰਵਾਲ ਅਤੇ ਅਮਾਨਤੁੱਲਾ ਖ਼ਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਪੁਲਸ ਮੁਤਾਬਕ ਅੰਸ਼ੂ ਪ੍ਰਕਾਸ਼ ਦੀ ਮੈਡੀਕਲ ਰਿਪੋਰਟ 'ਚ ਉਨ੍ਹਾਂ ਦੇ ਚਿਹਰੇ 'ਤੇ ਕੱਟ ਦੇ ਨਿਸ਼ਾਨ ਹਨ। ਉਨ੍ਹਾਂ ਦੇ ਮੌਢੇ 'ਤੇ ਵੀ ਸੱਟਾਂ ਦੇ ਨਿਸ਼ਾਨ ਪਾਏ ਗਏਅਤੇ ਸੋਜ ਵੀ ਹੈ।

PunjabKesari


ਦੱਸਣਾ ਚਾਹੁੰਦੇ ਹਾਂ ਕਿ ਅੰਸ਼ੂ ਪ੍ਰਕਾਸ਼ ਨੇ ਬੀਤੇ ਮੰਗਲਵਾਰ ਨੂੰ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਸੋਮਵਾਰ ਅੱਧੀ ਰਾਤ ਨੂੰ ਬੁਲਾਈ ਗਈ ਬੈਠਕ 'ਚ ਆਪ ਵਿਧਾਇਕਾਂ ਨੇ ਉਸ ਨਾਲ ਕੁੱਟਮਾਰ ਅਤੇ ਧੱਕਾ-ਮੁੱਕੀ ਕੀਤੀ। ਜਿਸ ਤੋਂ ਬਾਅਦ ਉਸ ਨੇ ਆਪ ਦੇ ਕੁਝ ਵਿਧਾਇਕਾਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ।

 


Related News