ਸ਼ਰਾਬੀ ਅਤੇ ਸ਼ੱਕੀ ਪਤੀ ਦਾ ਕਾਰਾ, ਚਾਕੂ ਮਾਰ ਜ਼ਖ਼ਮੀ ਕੀਤੀ ਪਤਨੀ

Wednesday, Mar 10, 2021 - 05:25 PM (IST)

ਸ਼ਰਾਬੀ ਅਤੇ ਸ਼ੱਕੀ ਪਤੀ ਦਾ ਕਾਰਾ, ਚਾਕੂ ਮਾਰ ਜ਼ਖ਼ਮੀ ਕੀਤੀ ਪਤਨੀ

ਪਾਤੜਾਂ (ਸਨੇਹੀ):  ਇੱਥੋਂ ਦੇ ਇਕ ਪਤੀ ਵੱਲੋਂ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਨ ਕਾਰਨ ਪਤਨੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਪਤੀ ਤੋਂ ਪਰੇਸ਼ਾਨ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਮੇਰੇ ਚਰਿੱਤਰ ’ਤੇ ਸ਼ੱਕ ਕਰਦਾ ਹੈ।

ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਬੀਤੇ ਦਿਨ ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਉਸ ਨੂੰ ਸ਼ਰਾਬ ਪੀਣ ਤੋਂ ਰੋਕ ਕੇ ਜਦੋਂ ਮੈਂ ਕਮਰੇ ਵਿਚ ਜਾ ਕੇ ਆਪਣੀ ਇਕ ਸਾਲ ਦੀ ਕੁੜੀ ਨਾਲ ਬੈਡ ’ਤੇ ਆ ਕੇ ਪੈ ਗਈ ਤਾਂ ਅਚਾਨਕ ਮੇਰਾ ਪਤੀ ਗੁੱਸੇ ਨਾਲ ਕਮਰੇ ਵਿਚ ਆਇਆ ਅਤੇ ਮਾਰ ਦੇਣ ਦੀ ਨੀਯਤ ਨਾਲ ਮੇਰੀ ਛਾਤੀ ’ਤੇ ਚਾਕੂ ਨਾਲ ਵਾਰ ਕੀਤਾ, ਜਿਸ ਕਾਰਨ ਮੈਂ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਪਾਤੜਾਂ ਵਿਖੇ ਜੇਰੇ ਇਲਾਜ ਹਾਂ। ਪੁਲਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਰਾਜਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਵਿਕਾਸ ਕਾਲੋਨੀ ਪਾਤੜਾਂ ਖ਼ਿਲਾਫ਼ ਮੁਕੱਦਮਾ ਨੰਬਰ 63, ਮਿਤੀ 09/03/2021, ਭਾਰਤੀ ਦੰਡਾਵਲੀ ਦੀ ਧਾਰਾ 323, 324, 307 ਆਈ. ਪੀ. ਸੀ. ਤਹਿਤ ਥਾਣਾ ਪਾਤਡ਼ਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ


author

Shyna

Content Editor

Related News