ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ’ਤੇ ਕੀਤਾ ਹਮਲਾ, ਐਕਟਿਵਾ ਲੁੱਟੀ

Friday, Jan 05, 2024 - 06:29 PM (IST)

ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ’ਤੇ ਕੀਤਾ ਹਮਲਾ, ਐਕਟਿਵਾ ਲੁੱਟੀ

ਨਾਭਾ (ਖੁਰਾਣਾ, ਭੂਪਾ) : ਸ਼ਹਿਰ ’ਚ ਬੀਤੀ ਦੇਰ ਰਾਤ ਲੁਟੇਰਿਆਂ ਨੇ ਇਕ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਤੋਂ ਕਰੀਬ 2 ਲੱਖ ਰੁਪਏ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਸਪਤਾਲ ’ਚ ਜ਼ੇਰੇ ਇਲਾਜ ਅੱਛਰੂ ਰਾਮ ਨੇ ਦੱਸਿਆ ਕਿ ਮੇਰੀ ਕਰਿਆਨੇ ਦੀ ਹੋਲਸੇਲ ਦੀ ਦੁਕਾਨ ਹੈ, ਜਿਥੋਂ ਮੈਂ ਕਰੀਬ 2 ਲੱਖ ਦੀ ਉਗਰਾਹੀ ਇਕੱਠੀ ਕਰਕੇ ਆਪਣੀ ਮਾਤਾ ਦਰਸ਼ਨਾ ਦੇਵੀ ਨਾਲ ਐਕਟਿਵਾ ’ਤੇ ਘਰ ਜਾ ਰਿਹਾ ਸੀ। ਰਸਤੇ ’ਚ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਐਕਟਿਵਾ ’ਚ ਮੋਟਰਸਾਈਕਲ ਦੀ ਟੱਕਰ ਮਾਰ ਕੇ ਹੇਠਾਂ ਡੱਗ ਦਿੱਤਾ ਅਤੇ ਐਕਟਿਵਾ ਸਟਾਰਟ ਕਰਕੇ ਜਦੋਂ ਭੱਜਣ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਅੱਛਰੂ ਰਾਮ ਦੇ ਸਿਰ ’ਤੇ ਹਮਲਾ ਕਰਕੇ ਹੇਠਾਂ ਸੁੱਟ ਦਿੱਤਾ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਏ। 

ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪੀਡ਼ਤ ਆਪਣੀ ਐਕਟਿਵਾ ਦੇ ਪਿੱਛੇ ਭੱਜਦਾ ਨਜ਼ਰ ਆ ਰਿਹਾ ਹੈ। ਜਾਂਚ ਅਧਿਕਾਰੀ ਐੱਸ. ਆਈ. ਚੈਨਸੁੱਖ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਪੀੜਤ ਅੱਛਰੂ ਰਾਮਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News