ਡੇਢ ਦਰਜਨ ਮੁਲਜ਼ਮਾਂ ਨੇ ਘੇਰ ਲਿਆ ਇਕੱਲਾ ਨੌਜਵਾਨ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Monday, Dec 16, 2024 - 03:27 PM (IST)
ਲੁਧਿਆਣਾ (ਰਾਜ)– ਪੈਦਲ ਜਾ ਰਹੇ ਨੌਜਵਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਰੋਹਿਤ ਦੀ ਸ਼ਿਕਾਇਤ ’ਤੇ ਡੇਢ ਦਰਜਨ ਦੇ ਲਗਭਗ ਨੌਜਵਾਨਾਂ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮ ਸ਼ਿਵਮ ਚੰਡਿਆਲੀ, ਅੰਕਿਤ ਚੰਡਿਆਲੀ, ਵਰੁਣ, ਅਰੁਣ, ਮਨੋਜ ਬੱਗਾ, ਮੀਨੂ, ਅਮਨਜੀਤ, ਅਨਮੋਲ, ਅਭਿਜੀਤ ਅਤੇ ਉਨ੍ਹਾਂ 8 ਅਣਪਛਾਤੇ ਸਾਥੀ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਜਿੱਤ ਲਏ 2,11,42,495 ਰੁਪਏ ਦੇ ਇਨਾਮ
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਗੁਰੂਬਾਗ ਕਾਲੋਨੀ ’ਚ ਪੈਦਲ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਧਮਕਾਉਂਦੇ ਹੋਏ ਮੁਲਜ਼ਮ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮ ਸ਼ਿਵਮ ਚੰਡਿਆਲੀ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਚੱਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8