ਕਾਂਗਰਸ ਨੇ ਹਮੇਸ਼ਾ ਹੀ ‘ਪਾਡ਼ੋ ਤੇ ਰਾਜ ਕਰੋ’ ਦੀ ਰਣਨੀਤੀ ਅਪਣਾਈ : ਰੱਖਡ਼ਾ

11/15/2018 1:29:45 PM

ਪਟਿਆਲਾ (ਜੋਸਨ)-ਆਉਂਦੀਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਆਉਂਦੇ ਦਿਨਾਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਉਪਰੰਤ ਅਕਾਲੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ, ਅਕਾਲੀ ਦਲ ਕੋਰ ਕਮੇਟੀ ਮੈਂਬਰ ਤੇ ਜ਼ਿਲਾ ਦਿਹਾਤੀ ਪਟਿਆਲਾ ਪ੍ਰਧਾਨ ਸੁਰਜੀਤ ਸਿੰਘ ਰੱਖਡ਼ਾ ਵੱਲੋਂ ਵਰਕਿੰਗ ਕਮੇਟੀ ਮੈਂਬਰ ਤੇ ਸਾਬਕਾ ਮੈਂਬਰ ਇੰਪੂਰਵਮੈਂਟ ਟਰੱਸਟ ਪਟਿਆਲਾ ਰਵਿੰਦਰ ਸਿੰਘ ਵਿੰਦਾ ਗਰੋਵਰ ਦੇ ਗ੍ਰਹਿ ਐੱਸ. ਐੱਸ. ਟੀ. ਨਗਰ ਪਟਿਆਲਾ ਵਿਖੇ ਹੋਏ ਇਕ ਸਮਾਗਮ ਦੌਰਾਨ ਕੀਤਾ। ਰੱਖਡ਼ਾ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾ ਵਿਚ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ, ਉੱਥੇ ਕਾਂਗਰਸ ਪਾਰਟੀ ਦਾ ਵੀ ਇਨ੍ਹਾਂ ਚੋਣਾਂ ਵਿਚ ਸਫਾਇਆ ਹੋ ਜਾਵੇਗਾ। ਸ. ਰੱਖਡ਼ਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ‘ਪਾਡ਼ੋ ਤੇ ਰਾਜ ਕਰੋ’ ਦੀ ਰਣਨੀਤੀ ਅਪਣਾਈ ਹੈ। ਹੁਣ ਝੂਠੇ ਵਾਅਦਿਆਂ ਦੀ ਨੀਂਹ ’ਤੇ ਬਣੀ ਕੈਪਟਨ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ। ਇਸ ਦੌਰਾਨ ਸਤਬੀਰ ਸਿੰਘ ਖੱਟਡ਼ਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਾਬਕਾ ਸ਼ਹਿਰੀ ਪ੍ਰਧਾਨ ਜਥੇ. ਇੰਦਰਮੋਹਨ ਸਿੰਘ ਬਜਾਜ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਇੰਸਪੈਕਟਰ ਹਰਦੀਪ ਸਿੰਘ ਬਡੂੰਗਰ, ਸਤਬੀਰ ਸਿੰਘ ਦਰਦੀ, ਕਰਮ ਸਿੰਘ ਬਠੋਈ, ਗੁਲਬੀਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ ਗਰੋਵਰ, ਹਰਬੰਸ ਸਿੰਘ, ਜਗਦੀਸ਼ ਮਿੱਤਲ, ਜਸਵਿੰਦਰ ਸਿੰਘ, ਮਨਪਾਲ ਸਿੰਘ, ਸੁਖਵਿੰਦਰ ਸਿੰਘ ਅਨੰਦ, ਸਤਿੰਦਰਪਾਲ ਸਿੰਘ ਸੋਢੀ, ਤਰੁਨਪਾਲ ਸਿੰਘ, ਇੰਦਰ ਸਿੰਘ ਕਾਲਡ਼ਾ, ਬਲਵਿੰਦਰ ਸਿੰਘ, ਕਮਲਪ੍ਰੀਤ ਕੌਰ ਪ੍ਰੀਤੀ ਗਰੋਵਰ, ਸਰੋਜ ਰਾਣੀ, ਰਣਜੀਤ ਕੌਰ, ਰਣਜੀਤ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ ਵਿਰਕ, ਮੁਕੇਸ਼ ਕੁਮਾਰ, ਗੁਰਕੀਰਤ ਸਿੰਘ, ਜਗਜੀਤ ਸਿੰਘ ਸਹਿਗਲ, ਰੂਬੀ ਸੋਢੀ ਤੇ ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਅਹਿਮ ਸ਼ਖਸੀਅਤਾਂ ਨੇ ਹਾਜ਼ਰੀ ਭਰੀ।


Related News