ਲੋਕ ਸਭਾ ਚੋਣਾਂ 2024: ਕਾਂਗਰਸ ਨੇ ਜਾਰੀ ਕੀਤੀ ਲਿਸਟ, ਅਦਾਕਾਰ ਰਾਜ ਬੱਬਰ ਨੂੰ ਗੁੜਗਾਓਂ ਤੋਂ ਐਲਾਨਿਆ ਉਮੀਦਵਾਰ

04/30/2024 9:14:41 PM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੌਰਾਨ ਦੇਸ਼ 'ਚ ਸਿਆਸੀ ਮਾਹੌਲ ਗਰਮਾਇਆ ਪਿਆ ਹੈ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕਾਂਗਰਸ ਨੇ ਇਕ ਲਿਸਟ ਜਾਰੀ ਕਰ ਕੇ ਹਰਿਆਣਾ ਤੇ ਉੱਤਰਾਖੰਡ ਤੋਂ ਇਲਾਵਾ ਮਹਾਰਾਸ਼ਟਰ ਸਣੇ 4 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 

ਇਸ ਲਿਸਟ ਮੁਤਾਬਕ ਪਾਰਟੀ ਨੇ ਸਾਬਕਾ ਸਾਂਸਦ ਤੇ ਅਦਾਕਾਰ ਰਾਜ ਬੱਬਰ ਨੂੰ ਹਰਿਆਣਾ ਦੇ ਗੁੜਗਾਓਂ ਤੋਂ ਟਿਕਟ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਹਿਮਾਚਲ ਦੇ ਕਾਂਗੜਾ ਤੋਂ ਆਨੰਦ ਸ਼ਰਮਾ, ਹਮੀਰਪੁਰ ਤੋਂ ਸਤਪਾਲ ਰਾਇਜ਼ਾਦਾ ਨੂੰ ਉਮੀਦਵਾਰ ਐਲਾਨਿਆ ਹੈ, ਜਦਕਿ ਮਹਾਰਾਸ਼ਟਰ ਦੇ ਨਾਰਥ ਮੁੰਬਈ ਤੋਂ ਭੂਸ਼ਣ ਪਾਟਿਲ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News