ਨਾਭਾ ਜੇਲ੍ਹ ’ਚੋਂ ਤਲਾਸ਼ੀ ਦੌਰਾਨ 5 ਮੋਬਾਈਲ ਤੇ ਜਰਦਾ ਬਰਾਮਦ

Friday, Jul 19, 2024 - 05:31 PM (IST)

ਨਾਭਾ ਜੇਲ੍ਹ ’ਚੋਂ ਤਲਾਸ਼ੀ ਦੌਰਾਨ 5 ਮੋਬਾਈਲ ਤੇ ਜਰਦਾ ਬਰਾਮਦ

ਨਾਭਾ (ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਤਲਾਸ਼ੀ ਦੌਰਾਨ 5 ਮੋਬਾਈਲ ਅਤੇ ਜਰਦਾ ਬਰਾਮਦ ਹੋਇਆ ਹੈ। ਇਸ ਮਾਮਲੇ ਵਿਚ ਥਾਣਾ ਸਦਰ ਨਾਭਾ ਦੀ ਪੁਲਸ ਨੇ ਸਹਾਇਕ ਸੁਪਰਡੈਂਟ ਸ਼ਰੀਫ ਮੁਹੰਮਦ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ। ਸਹਾਇਕ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਟਾਵਰ ਨੰਬਰ-7 ਅਤੇ 8 ਦੇ ਵਿਚਕਾਰ ਇਕ ਫੈਕਾ ਬਰਾਮਦ ਹੋਇਆ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਉਸ ’ਚ 3 ਮੋਬਾਈਲ ਫੋਨ ਬਿਨਾਂ ਸਿਮ ਕਾਰਡ 1 ਚਾਰਜਰ 50 ਗ੍ਰਾਮ ਖੁੱਲ੍ਹਾ ਜਰਦਾ ਬਰਾਮਦ ਹੋਇਆ ਅਤੇ ਵਾਰਡ ਨੰਬਰ 1 ਦੀ ਬੈਰਕ ਨੰਬਰ 12 ਦੇ ਬਾਥਰੂਮ ’ਚੋਂ 1 ਮੋਬਾਈਲ ਸਮੇਤ ਬੈਟਰੀ ਸਿਮ ਚਾਰਜਰ ਬਰਾਮਦ ਹੋਇਆ।

ਸਹਾਇਕ ਜੇਲ੍ਹ ਸੁਪਰਡੈਂਟ ਦੇ ਬਿਆਨਾਂ ’ਤੇ ਥਾਣਾ ਸਦਰ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ ਧਾਰਾ 42/ 52- ਏ ਪ੍ਰੀਜ਼ਨ ਐਕਟ ’ਤੇ ਤਹਿਤ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News