ਪੈਦਲ ਜਾਂਦੇ ਵਿਅਕਤੀ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਮੌਤ

Saturday, Nov 16, 2024 - 05:14 PM (IST)

ਪੈਦਲ ਜਾਂਦੇ ਵਿਅਕਤੀ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਮੌਤ

ਪਟਿਆਲਾ (ਬਲਜਿੰਦਰ) : ਨਾਭਾ ਰੋਡ ’ਤੇ ਪਿੰਡ ਰੌਣੀ ਕੋਲ ਪੈਦਲ ਜਾ ਰਹੇ ਲੜਕੇ ਨੂੰ ਮੋਟਰਸਾਈਕਲ ਸਵਾਰ ਨੇ ਫੇਟ ਮਾਰ ਦਿੱਤੀ, ਜਿਸ ’ਚ ਪੈਦਲ ਜਾ ਰਹੇ ਲੜਕੇ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਲੜਕੇ ਦੇ ਪਿਤਾ ਨੀਰ ਪੁੱਤਰ ਉਦੇ ਰਾਜ ਵਾਸੀ ਗੁਡਵਾ ਚੌਕ ਕਤਰਾ ਬਾਜ਼ਾਰ ਗੋਂਡਾ ਯੂ. ਪੀ. ਦੀ ਸ਼ਿਕਾਇਤ ’ਤੇ ਮੋਟਰਸਾਈਕਲ ਚਾਲਕ ਸ਼ੁਭਮ ਪੁੱਤਰ ਰਾਜ ਬਹਾਦਰਵਾਸੀ ਡਾ. ਸੰਦੀਪ ਵਾਲੀ ਗਲੀ ਕਰਤਾਰ ਕਾਲੋਨੀ ਪਟਿਆਲਾ ਖ਼ਿਲਾਫ ਕੇਸ ਦਰਜ ਕੀਤਾ ਹੈ।

ਨੀਰੂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਅਜੈ ਆਪਣੇ ਸਾਥੀ ਅਭਿਸ਼ੇਕ ਨਾਲ ਪਿੰਡ ਰੌਣੀ ਦੇ ਪੈਟਰੋਲ ਪੰਪ ਕੋਲ ਪੈਦਲ ਜਾ ਰਿਹਾ ਸੀ ਤਾਂ ਉਕਤ ਮੋਟਰਸਾਈਕਲ ਸਵਾਰ ਨੇ ਲਾਪ੍ਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਉਸ ਦੇ ਲੜਕੇ ’ਚ ਮਾਰਿਆ ਅਤੇ ਹਾਦਸੇ ’ਚ ਜ਼ਖਮੀ ਉਸ ਦੇ ਲੜਕੇ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News