ਨਾਭਾ ’ਚ ਵਾਪਰੇ ਹਾਦਸੇ ਦੌਰਾਨ ਵਪਾਰੀ ਦੀ ਪਤਨੀ ਦੀ ਮੌਤ
Tuesday, Dec 30, 2025 - 06:30 PM (IST)
ਨਾਭਾ (ਖੁਰਾਣਾ) : ਨਾਭਾ ਦੇ ਉਘੇ ਉਦਯੋਗਪਤੀ ਰਾਜੇਸ਼ ਅਗਰਵਾਲ ਦੀ ਪਤਨੀ ਸੰਗੀਤਾ ਅਗਰਵਾਲ ਉਮਰ 52 ਸਾਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਬੀਤੀ ਰਾਤ ਰਾਜੇਸ਼ ਅਗਰਵਾਲ ਆਪਣੀ ਪਤਨੀ ਸੰਗੀਤਾ ਅਗਰਵਾਲ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਘਰ ਪੁੱਡਾ ਕਲੋਨੀ ਵਿਖੇ ਪਰਤ ਰਹੇ ਸੀ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਵੱਲੋਂ ਐਕਟਿਵਾ ਨੂੰ ਫੇਟ ਮਾਰੀ। ਇਸ ਹਾਦਸੇ ਵਿਚ ਸੰਗੀਤਾ ਅਗਰਵਾਲ ਦੀ ਮੌਤ ਹੋ ਗਈ ਅਤੇ ਰਾਜੇਸ਼ ਅਗਰਵਾਲ ਜ਼ਖਮੀ ਹੋ ਗਏ। ਇਸ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਇਸ ਮੌਕੇ ਰਾਜੇਸ਼ ਢੀਂਗਰਾ ਨੇ ਕਿਹਾ ਕਿ ਬੀਤੀ ਰਾਤ ਉਘੇ ਉਦਯੋਗਪਤੀ ਰਾਜੇਸ਼ ਅਗਰਵਾਲ ਆਪਣੀ ਪਤਨੀ ਸੰਗੀਤਾ ਅਗਰਵਾਲ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਘਰ ਆ ਰਹੇ ਸੀ ਤਾਂ ਅਣਪਛਾਤੇ ਵਾਹਨ ਚਾਲਕ ਵੱਲੋਂ ਫੇਟ ਮਾਰ ਦਿੱਤੀ। ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਸੜਕਾਂ ਤੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਸ਼ਹਿਰ ਨੂੰ ਜਲਦ ਹੀ ਬਾਈਪਾਸ ਦੀ ਲੋੜ ਹੈ। ਇਹ ਸੜਕ 'ਤੇ ਪਹਿਲਾਂ ਵੀ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਚਲੀਆਂ ਗਈਆਂ। ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਾਹਨ ਵੱਲੋਂ ਐਕਟੀਵਾ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਸੰਗੀਤਾ ਅਗਰਵਾਲ ਦੀ ਮੌਤ ਹੋ ਗਈ ਅਤੇ ਰਾਜੇਸ਼ ਅਗਰਵਾਲ ਦੇ ਸੱਟਾਂ ਲੱਗੀਆਂ ਹਨ, ਇਸ ਸਬੰਧੀ ਅਸੀਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
