ਪੁਲਸ ਨੇ ਨਸ਼ੀਲਾ ਪਦਾਰਥ/ਚਿੱਟੇ ਸਮੇਤ ਇਕ ਨੂੰ ਕੀਤਾ ਕਾਬੂ
Wednesday, Dec 24, 2025 - 05:07 PM (IST)
ਨਾਭਾ (ਖੁਰਾਣਾ) : ਥਾਣਾ ਕੋਤਵਾਲੀ ਪੁਲਸ ਨੇ ਹੈਰੋਇਨ/ਚਿੱਟਾ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਨਿਤਿਨ ਵਾਸੀ ਅਲਹਰਾ ਗੇਟ ਢੇਹਾ ਬਸਤੀ ਨਾਭਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਚਮਕੌਰ ਸਿੰਘ ਸਮੇਤ ਪੁਲਸ ਪਾਰਟੀ ਗਸਤ ਦੌਰਾਨ ਸਰਕਾਰੀ ਸੂਰ ਫਾਰਮ ਕੋਲ ਮੌਜੂਦ ਸਨ ਤਾਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈਕ ਕੀਤਾ ਤਾਂ ਉਸ ਕੋਲੋਂ 47.15 ਗ੍ਰਾਮ ਨਸ਼ੀਲਾ ਪਦਾਰਥ ਚਿੱਟਾ/ਹੈਰੋਇਨ ਬਰਾਮਦ ਹੋਇਆ ਪੁਲਸ ਨੇ ਮੁਲਜਮ ਦੇ ਖਿਲਾਫ ਧਾਰਾ 21, 61, 85, ਐਨ.ਡੀ.ਪੀ.ਐਸ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
