ਪੀ. ਓ. ਸਟਾਫ ਨੇ 2 ਭਗੌੜਿਆਂ ਨੂੰ ਕੀਤਾ ਕਾਬੂ
Saturday, Jan 03, 2026 - 06:23 PM (IST)
ਪਟਿਆਲਾ (ਬਲਜਿੰਦਰ) : ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠ 2 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਚ ਅਰਵਿੰਦਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪੁਰਾਣਾ ਰਾਜਪੁਰਾ ਅਤੇ ਪਰਮਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪੁਰਾਣਾ ਰਾਜਪੁਰਾ ਸ਼ਾਮਲ ਹਨ। ਦੋਵਾਂ ਖਿਲਾਫ ਥਾਣਾ ਵੂਮੈਨ ਪਟਿਆਲਾ ਵਿਖੇ 406, 498 ਏ ਆਈ.ਪੀ.ਸੀ ਦੇ ਤਹਿਤ ਕੇਸ ਦਰਜ ਹੈ, ਜਿਸ ’ਚ ਦੋਵਾਂ ਨੂੰ 10 ਦਸੰਬਰ 2025 ਨੂੰ ਮਾਣਯੋਗ ਅਦਾਲਤ ਨੇ ਪੀ. ਓ. ਕਰਾਰ ਦਿੱਤਾ ਸੀ। ਇਸ ਮੌਕੇ ਏ. ਐੱਸ. ਆਈ. ਜਸਪਾਲ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਦਰਸ਼ਨ ਸਿੰਘ ਅਤੇ ਏ. ਐੱਸ. ਆਈ. ਕ੍ਰਿਸ਼ਨ ਬੱਬਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
